“ਅਕਾਲ ਪੁਰਖ ਦੇ ਸ਼ੁਕਰਾਨੇ ਵਜੋਂ ਕਰਵਾਏ ਗਏ ਸਮਾਗਮ ਵਿੱਚ ਸ਼ਮੂਲੀਅਤ” – ਪਿੰਡ: ਕੰਧੋਲਾ (ਆਦਮਪੁਰ)

ਸ੍ਰ. ਬਲਜੀਤ ਸਿੰਘ NRI ਨੇ “ਅਕਾਲ ਪੁਰਖ” ਵੱਲੋਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਨ ਵਾਸਤੇ ਗੁਰੂਘਰ ਵਿੱਚ ਸਮਾਗਮ ਕਰਵਾਇਆ। ਜਿਸ ਵਿੱਚ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਉਚੇਚੇ ਤੌਰ ‘ਤੇ ਬੁਲਾਇਆ ਗਿਆ।

ਸਿੰਘ ਸਾਹਿਬ ਨੇ ਕਿਹਾ ਕਿ ਸਾਨੂੰ ਖੁਸ਼ੀਆਂ ਬਖਸ਼ਣ ਵਾਲੇ “ਦਸਮ ਪਾਤਸ਼ਾਹ” ਦਾ ਸ਼ੁਕਰਾਨਾ ਕਰਦੇ ਹੋਏ ਖਾਲਸਾ ਪੰਥ ਦੀ ਚੜ੍ਹਦੀਕਲਾ ਲਈ ਕਾਰਜ ਕਰੀਏ। “ਗੁਰੂ ਸਾਹਿਬ” ਨੇ ਆਪਣਾ ਪਰਿਵਾਰ ਵਾਰ ਕੇ ਸਾਨੂੰ ਨਿਆਰਾ ਖਾਲਾਸਾ ਪੰਥ ਦਿੱਤਾ। ਹੁਣ ਸਾਡਾ ਫਰਜ ਬਣਦਾ “ਪੰਥ ਤੇ ਗ੍ਰੰਥ” ਦੇ ਸਿਧਾਂਤ ਨੂੰ ਸਾਂਭਣਾ। ਆਓ ਇਕੱਠੇ ਹੋ ਕੇ ਗੁਰੂਘਰਾਂ ‘ਤੇ ਕਾਬਜ ਹੋਏ ਮਸੰਦਾਂ ਨੂੰ ਬਾਹਰ ਕੱਢੀਏ।

ਪਰਿਵਾਰ ਅਤੇ ਇਲਾਕਾ ਨਿਵਾਸੀਆਂ ਨੇ ‘ਪੰਥਕ ਅਕਾਲੀ ਲਹਿਰ’ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਵਿੱਚ ਪੰਥ ਦੀ ਚੜ੍ਹਦੀਕਲਾ ਲਈ ਕੰਮ ਕਰਨ ਦਾ ਵਚਨ ਦਿੱਤਾ।