“ਸਾਲਾਨਾ ਗੁਰਮਤਿ ਸਮਾਗਮ” ਅਤੇ ਇੱਕ ਹੋਰ ਨਗਰ ਦੇ ਨੌਜਵਾਨਾਂ ਨੇ ਪੰਥਕ ਅਕਾਲੀ ਲਹਿਰ ਨੂੰ ਦਿੱਤਾ ਸਮਰਥਨ

ਪਿੰਡ: ਹੁਲਕਾ, ਨੇੜੇ ਰਾਜਪੁਰਾ

ਜਥੇਦਾਰ ਭਾਈ ਰਣਜੀਤ ਸਿੰਘ ਨੇ ਇਸ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ “ਗੁਰੂ ਸਾਹਿਬ” ਜੀ ਦੇ ਪਵਿੱਤਰ ਸਿਧਾਂਤਾਂ ਨੂੰ ਲੱਗੀ ਬਾਦਲ ਰੂਪੀ ਸਿਊਂਕ ਨੂੰ ਸਾਫ ਕਰਨ, ਗੁਰੂਘਰ ਦੀਆਂ ਜਾਇਦਾਦਾਂ ਬਚਾਉਣ ਅਤੇ ‘ਪੰਥ ਤੇ ਗ੍ਰੰਥ’ ਦੇ ਸਿਧਾਂਤ ‘ਤੇ ਪਹਿਰਾ ਦੇਣ ਲਈ ‘ਪੰਥਕ ਅਕਾਲੀ ਲਹਿਰ’ ਦਾ ਸਾਥ ਦੇਣ।

ਸਿੰਘ ਸਾਹਿਬ ਨੇ ਬੀਬੀਆਂ ਨੂੰ ਕਿਹਾ ਕਿ ਉਹ ਮਾਤਾ ਭਾਗੋ ਜੀ ਤੋਂ ਸਿੱਖਿਆ ਲੈ ਕੇ ਧਰਮ ਨੂੰ ਜਿਊਂਦਾ ਰੱਖਣ ਲਈ ਅੱਗੇ ਆਉਣ ਅਤੇ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਤਾਂ ਜੋ ਗੁਰਧਾਮਾਂ ਨੂੰ ਬਾਦਲਾਂ ਦੇ ਕਬਜੇ ਤੋਂ ਆਜ਼ਾਦ ਕਰਵਾਇਆ ਜਾ ਸਕੇ।

ਪਿੰਡ: ਨਿੱਕੇ ਘੁੰਮਣ, ਗੁਰਦਾਸਪੁਰ

ਜਰਮਨ ਤੋਂ ਆਏ ਭਾਈ ਕੁਲਦੀਪ ਸਿੰਘ ਦੇ ਗ੍ਰਹਿ ਵਿਖੇ ਪਿੰਡ ਦੇ ਨੌਜਵਾਨਾਂ ਨੇ ਇਕੱਤਰਤਾ ਕੀਤੀ। ਜਿਸ ਵਿੱਚ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ ਉਚੇਚੇ ਤੌਰ ‘ਤੇ ਬੁਲਾਇਆ ਗਿਆ। 

ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਇਹਨਾਂ ਸੂਝਵਾਨ ਨੌਜਵਾਨਾਂ ਨਾਲ ਪੰਥਕ ਵਿਚਾਰਾਂ ਕੀਤੀਆਂ। ਸਾਰੇ ਹੀ ਸੁਚੇਤ ਨੌਜਵਾਨਾਂ ਨੇ ਗੁਰਧਾਮਾਂ ਦੇ ਮੌਜੂਦਾਂ ਨਿਜਾਮ ਅਤੇ ਗੁਰੂਘਰ ਦੀਆਂ ਲੁੱਟੀਆਂ ਜਾ ਰਹੀਆਂ ਜਾਇਦਾਦਾਂ ਉੱਤੇ ਗਹਿਰੀ ਚਿੰਤਾਂ ਪ੍ਰਗਟ ਕੀਤੀ। ਨੌਜਵਾਨਾਂ ਨੇ ‘ਪੰਥਕ ਅਕਾਲੀ ਲਹਿਰ’ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਜਥੇਦਾਰ ਭਾਈ ਰਣਜੀਤ ਸਿੰਘ ਜੀ ਦੀ ਅਗਵਾਈ ਵਿੱਚ ਸਿੱਖ ਪੰਥ ਦੀ ਚੜ੍ਹਦੀਕਲਾ ਲਈ ਤਨ, ਮਨ ਤੇ ਧਨ ਨਾਲ ਸੇਵਾ ਕਰਨ ਦਾ ਵਚਨ ਦਿੱਤਾ।