“ਕਿਸਾਨ ਜਥੇਬੰਦੀਆਂ ਨੂੰ ਪੰਥਕ ਅਕਾਲੀ ਲਹਿਰ ਨੇ ਦਿੱਤਾ ਸਮਰਥਨ”

(ਸਥਾਨ: ਸ੍ਰੀ ਫਤਹਿਗੜ ਸਾਹਿਬ)
 
ਪੰਥਕ ਅਕਾਲੀ ਲਹਿਰ ਦੇ ਪ੍ਰਮੁੱਖ ਆਗੂ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਕਿਸਾਨ ਸੰਘਰਸ਼ ਵਿੱਚ ਹਾਜਰੀ ਲਗਾਉਂਦੇ ਹੋਏ ਸਾਥੀਆਂ ਸਮੇਤ ਜੀ.ਟੀ ਰੋੜ ਸਰਹਿੰਦ ਵਿੱਖੇ ਧਰਨੇ ਪ੍ਰਦਰਸ਼ਨ ਕੀਤਾ।

ਭਾਈ ਸਾਹਿਬ ਰੰਧਾਵਾ ਨੇ ਨਿਰੋਲ ਧਾਰਮਿਕ ਭਾਸ਼ਨ ਕਰਦਿਆਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਕਿਸਾਨੀ ਨਾਲ ਲਗਾਅ ਤੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹੰਦ ਫਤਹਿ ਕਰਨ ਉਪਰੰਤ ਸਾਨੂੰ ਜਿਮੀਨਾਂ ਦਾ ਵਾਰਸ ਬਣਾਉਣ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਅੱਜ ਨਰਿੰਦਰ ਮੋਦੀ ਮੁੜ ਸਾਨੂੰ ਨੌਕਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਜਿਹੜਾ ਬਰਦਾਸ਼ਤ ਨਹੀਂ ਹੋਵੇਗਾ।