ਕਿਸਾਨ ਮੋਰਚੇ ਤੋਂ ਮੁਹਾਲੀ ਪਹੁੰਚੇ ਕਿਸਾਨਾਂ ਦਾ ਸਨਮਾਨ

ਅੱਜ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਜਥੇਦਾਰ ਭਾਈ ਰਣਜੀਤ ਸਿੰਘ ਨੇ ਸਿੰਘੂ ਬਾਰਡਰ ਤੋਂ ਮੋਰਚਾ ਫਤਿਹ ਕਰਕੇ ਪਹੁੰਚੇ ਕਿਸਾਨਾਂ ਦਾ ਮੁਹਾਲੀ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਸੁਆਗਤ ਕੀਤਾ। ਸਿੰਘ ਸਾਹਿਬ ਨੇ ਸਿੰਘੂ ਬਾਰਡਰ ‘ਤੇ ਪੂਰਾ ਸਾਲ 24 ਘੰਟੇ ਮੈਡੀਕਲ ਸਹੂਲਤਾਂ ਦੇਣ ਵਾਲੇ ਹਸਪਤਾਲ ਦੇ ਨੌਜਵਾਨ ਪ੍ਰਬੰਧਕਾਂ ਸਮੇਤ ਸਾਲ ਭਰ ਬਾਰਡਰ ‘ਤੇ ਰਹਿਣ ਵਾਲੇ ਬਾਪੂ ਸੰਤੋਖ ਸਿੰਘ ਨੂੰ ਸਿਰੋਪਾਉ ਤੇ ਕੁਝ ਨਗਦ ਭੇਟਾ ਦੇਕੇ ਸਨਮਾਨਿਤ ਕੀਤਾ। ਕਿਸਾਨ ਮੋਰਚੇ ਦੀ ਫਤਿਹ ਲਈ ਅਕਾਲ ਪੁਰਖ ਦਾ ਸ਼ੁਕਰਾਨਾ।

ਇਸ ਮੌਕੇ ਸਿੰਘ ਸਾਹਿਬ ਨੂੰ ਕਿਸਾਨ ਮੋਰਚੇ ‘ਤੇ ਡਾ. ਅਵਨੀਤ ਕੌਰ ਦੀ ਲਿਖੀ ਕਿਤਾਬ ‘ਪਾਵਰ ਆਫ ਪਲੋਅ’ ਵੀ ਭੇਂਟ ਕੀਤੀ ਗਈ।