“ਕੈਨੇਡਾ ‘ਚ ਸਰੂਪ ਛਾਪਣ ਦਾ ਸਾਰਾ ਮਾਮਲਾ ਹੁਣ ਅਵਤਾਰ ਸਿੰਘ ਮੱਕੜ ਸਿਰ ਮੜ੍ਹਿਆ ਜਾਵੇਗਾ”

(ਪਿੰਡ: ਤਾਜਪੁਰ, ਰਾਏਕੋਟ)
 
ਇਲਾਕੇ ਦੀ ਸਿੱਖ ਸੰਗਤ ਨੇ ਪੰਥਕ ਅਕਾਲੀ ਲਹਿਰ ਦੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ ਉਚੇਚੇ ਤੌਰ ‘ਤੇ ਸੱਦਾ ਪੱਤਰ ਦਿੱਤਾ।

ਸਿੰਘ ਸਾਹਿਬ ਨੇ ਪ੍ਰਬੰਧਕ ਕਮੇਟੀ ਦੀ ਘਟੀਆ ਕਾਰਜਪ੍ਰਣਾਲੀ ਬਾਰੇ ਖੁੱਲ੍ਹ ਕੇ ਵਿਚਾਰਾਂ ਕੀਤੀਆਂ। ਸਿੰਘ ਸਾਹਿਬ ਨੇ ਇੱਕ ਹੋਰ ਖੁਲਾਸਾ ਕਰਦਿਆਂ ਕਿਹਾ ਕਿ “ਕੈਨੇਡਾ ‘ਚ ਪਾਵਨ ਸਰੂਪ ਛਾਪਣ ਦਾ ਸਾਰਾ ਮਾਮਲਾ ਹੁਣ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਸਿਰ ਮੜ੍ਹਿਆ ਜਾਵੇਗਾ ਕਿਉਂਕਿ ਪ੍ਰਬੰਧਕ ਕਮੇਟੀ ਇਸ ਮਾਮਲੇ ‘ਚ ਜ਼ਿੰਮੇਵਾਰ ਅਸਲ ਦੋਸ਼ੀਆਂ ਨੂੰ ਬਚਾ ਰਹੀ ਹੈ, ਇਸ ਕਰਕੇ ਹੁਣ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਮੱਕੜ ਸਿਰ ਇਹ ਗੱਲ ਮੜ੍ਹੀ ਜਾਵੇਗੀ ਕਿ ਉਹਨਾਂ ਨੇ ਹੀ ਸਰੂਪ ਛਾਪਣ ਲਈ ਪੀ.ਡੀ.ਐੱਫ ਫਾਈਲ ਕੈਨੇਡਾ ਭੇਜੀ ਸੀ”।

ਇਸ ਮੌਕੇ ਮੌਜੂਦ ਸਾਰੀ ਸਿੱਖ ਸੰਗਤ ਅਤੇ ਵਿਸ਼ੇਸ਼ ਕਰਕੇ ਨੌਜਵਾਨ ਵੀਰਾਂ ਨੇ ਪੰਥਕ ਅਕਾਲੀ ਲਹਿਰ ਨੂੰ ਵਧ-ਚੜ੍ਹ ਕੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸਿੱਖ ਸੰਗਤ ਨੇ ਜੈਕਾਰਿਆਂ ਦੀ ਗੂੰਜ ਨਾਲ ਸਿੰਘ ਸਾਹਿਬ ਦੇ ਬੋਲਾਂ ਨਾਲ ਸਹਿਮਤੀ ਪ੍ਰਗਟ ਕੀਤੀ।