“ਕੈਨੇਡਾ ਦੇ NRI ਪਰਿਵਾਰ ਵੱਲੋੰ ਸਿੰਘ ਸਾਹਿਬ ਨਾਲ ਵਿਸ਼ੇਸ਼ ਮੁਲਾਕਾਤ”

ਸ. ਸੁਖਜਿੰਦਰ ਸਿੰਘ ਪੰਨੂੰ (NRI) ਜੀ ਦੇ ਸਾਰੇ ਪਰਿਵਾਰ ਨੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ ਆਪਣੇ ਘਰ ਬੁਲਾ ਕੇ ਨਿੱਘਾ ਸਵਾਗਤ ਕੀਤਾ।

ਸਿੰਘ ਸਾਹਿਬ ਨੇ ਸਾਰੇ ਪਰਿਵਾਰਿਕ ਮੈਂਬਰਾਂ ਨਾਲ ਮੌਜੂਦਾ ‘ਪੰਥਕ ਮਸਲਿਆਂ’ ਅਤੇ ‘ਪੰਥਕ ਅਕਾਲੀ ਲਹਿਰ’ ਦੇ ਉਦੇਸ਼ਾਂ ਬਾਰੇ ਵਿਚਾਰ-ਵਟਾਂਦਰਾ ਕੀਤਾ।

ਭਾਈ ਸੁਖਵਿੰਦਰ ਸਿੰਘ ਜੀ ਨੇ ਸਿੰਘ ਸਾਹਿਬ ਵੱਲੋਂ ‘ਪੰਥ ਦੀ ਚੜ੍ਹਦੀਕਲਾ’ ਵਾਸਤੇ ਕੀਤੇ ਜਾ ਰਹੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਹਨਾਂ ਵਚਨ ਦਿੱਤਾ ਕਿ ਉਹਨਾਂ ਦਾ ਸਾਰਾ ਪਰਿਵਾਰ ਆਪਣੀ ਸਮਰੱਥਾ ਅਨੁਸਾਰ ‘ਪੰਥਕ ਅਕਾਲੀ ਲਹਿਰ’ ਨੂੰ ਪੂਰਾ ਸਹਿਯੋਗ ਦੇਵੇਗਾ।

ਇਸ ਮੌਕੇ ਭਾਈ ਸੁਖਵਿੰਦਰ ਸਿੰਘ ਦਾ ਸਾਰਾ ਪਰਿਵਾਰ ਅਤੇ ਭਾਈ ਹਰਮੀਤ ਸਿੰਘ ਆਸੀਕਲਾਂ ਵੀ ਮੌਜੂਦ ਸਨ।