ਗਿਆਨੀ ਦਿੱਤ ਸਿੰਘ ਜੀ ਦੀ ਯਾਦ ਨੂੰ ਸਮਰਪਤਿ ਸਮਾਗਮ

(ਨੰਦਪੁਰ ਕਲੌੜ, ਫਤਹਿਗੜ ਸਾਹਿਬ ਬੱਸੀ ਪਠਾਣਾਂ)
 
ਸਿੱਖ ਪੰਥ ਦੇ ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਜੀ ਦੀ ਯਾਦ ਮਨਾਈ ਗਈ। ਪੰਥਕ ਅਕਾਲੀ ਲਹਿਰ ਵੱਲੋ ਸਿੰਘ ਸਾਹਿਬ ਜਥੇਦਾਰ ਭਾਈ ਰਣਜੀਤ ਸਿੰਘ ਜੀ ਦੇ ਨਾਲ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਮੈਂਬਰ ਸ੍ਰੋਮਣੀ ਕਮੇਟੀ ਫਤਹਿਗੜ੍ਹ ਸਾਹਿਬ ਨੇ ਹਾਜ਼ਰੀ ਭਰੀ।

ਸਿੰਘ ਸਾਹਿਬ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ 119 ਸਾਲ ਬਾਅਦ ਵੀ ਅਸੀਂ ਉਹਨਾ ਪੰਥ ਵਿਰੋਧੀ ਤਾਕਤਾਂ ਨਾਲ ਲੜ ਰਹੇ ਹਾਂ, ਜਿਨਾਂ ਨਾਲ ਇਹ ਵਿਦਵਾਨ ਕੌਮੀ ਹਿੱਤਾਂ ਵਿੱਚ ਲੜਦੇ ਰਹੇ ਉਸ ਸਮੇਂ ਵੀ ਕਬਜ਼ਾ ਉਹਨਾ ਦਾ ਸੀ ਅਤੇ ਹੁਣ ਵੀ ਇਕ ਪਰਿਵਾਰ ਦੇ ਰਾਹੀਂ ਕਬਜ਼ਾ ਉਹਨਾ ਤਾਕਤਾਂ ਦਾ ਹੀ ਚੱਲ ਰਿਹਾ ਹੈ।

ਬਲਕਿ ਹੁਣ ਜ਼ਿਆਦਾ ਖ਼ਤਰਨਾਕ ਦੌਰ ਚੱਲ ਰਿਹਾ ਗੁਰੂ ਗ੍ਰੰਥ ਸਾਹਿਬ ਨੂੰ ਵੇਚ ਰਹੀ ਹੈ ਉਹ ਕਮੇਟੀ ਜਿਹੜੀ ਸਿੱਖਾਂ ਨੇ ਆਪਣਾ ਲਹੂ ਡੋਲ ਕੇ ਗੁਰੂ ਸਾਹਿਬ ਦੀ ਪਹਿਰੇਦਾਰੀ ਲਈ ਪੈਦਾ ਕੀਤੀ ਸੀ।
ਹੁਣ ਸਮਾਂ ਮੰਗ ਕਰਦਾ ਹੈ ਕਿ ਤਕੜੇ ਹੋ ਕੇ ਗੁਰੂ ਘਰਾਂ ਨੂੰ ਅਜ਼ਾਦ ਕਰਾਈਏ ਅਤੇ ਪੰਥ ਤੇ ਗ੍ਰੰਥ ਦੇ ਮਹਾਨ ਸਿਧਾਂਤ ਨੂੰ ਮਜ਼ਬੂਤ ਕਰੀਏ। ਸਿੱਖ ਸੰਗਤ ਨੇ ਸਿੰਘ ਸਾਹਿਬ ਦੇ ਬੋਲਾਂ ਨਾਲ ਸਹਿਮਤੀ ਪ੍ਰਗਟ ਕਰਦਿਆਂ ਪੰਥਕ ਅਕਾਲੀ ਲਹਿਰ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ।