“ਗੁਰਮਤਿ ਸਮਾਗਮ” ਪਿੰਡ: ਕੰਧੋਲਾ, ਆਦਮਪੁਰ

ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਤੁਸੀਂ “ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ” ਦੀਆਂ ਜਿੰਨ੍ਹਾਂ ਕਰਨੀਆਂ ਤੇ ਕੁਰਬਾਨੀਆਂ ਨੂੰ ਯਾਦ ਕਰ ਰਹੇ ਹੋ, ਉਹਨਾਂ ਨੂੰ ਅੱਜ ਬਚਾਉਣ ਦੀ ਜ਼ਰੂਰਤ ਹੈ।

‘ਗੁਰੂ ਸਾਹਿਬ’ ਦਾ ਬਖਸ਼ਿਆ “ਮੀਰੀ-ਪੀਰੀ” ਦੇ ‘ਤਖਤ’ ਉੱਤੇ ਅੱਜ ਇੱਕ ਨਿਗੂਰੇ ਪਰਿਵਾਰ ਦਾ ਕਬਜ਼ਾ ਹੈ। ਸਿੰਘ ਸਾਹਿਬ ਨੇ ਅਪੀਲ ਕੀਤੀ ਕਿ ‘ਸ੍ਰੀ ਅਕਾਲ ਤਖਤ ਸਾਹਿਬ’ ਅਤੇ ‘ਸਿੱਖੀ ਸਿਧਾਂਤਾਂ’ ਨੂੰ ਬਚਾਉਣ ਲਈ ‘ਪੰਥਕ ਅਕਾਲੀ ਲਹਿਰ’ ਦਾ ਸਾਥ ਦਿਓ।
ਸਾਰੀ ਸਿੱਖ ਸੰਗਤ ਨੇ ਸਿੰਘ ਸਾਹਿਬ ਦੇ ਵਿਚਾਰਾਂ ਨੂੰ ਪ੍ਰਵਾਨਗੀ ਦਿੰਦਿਆਂ ‘ਪੰਥਕ ਅਕਾਲੀ ਲਹਿਰ’ ਦਾ ਸਾਥ ਦੇਣ ਦਾ ਭਰੋਸਾ ਦਿੱਤਾ।