“ਗੁਰਮਤਿ ਸਮਾਗਮ” ਪਿੰਡ: ਪੰਨਵਾਂ, ਨੇੜੇ ਦਸੂਹਾ

ਜਥੇਦਾਰ ਭਾਈ ਰਣਜੀਤ ਸਿੰਘ ਨੇ ਗੁਰਮਤਿ ਵਿਚਾਰਾਂ ਕਰਦੇ ਗੁਰਬਾਣੀ ਦੇ ਲੜ ਲੱਗਕੇ ‘ਗੁਰੂ ਸਾਹਿਬ’ ਵੱਲੋਂ ਬਖਸ਼ੇ ਸਿਧਾਂਤਾਂ ‘ਤੇ ਚੱਲ ਕੇ ਪਵਿੱਤਰ ਜੀਵਨ ਜਿਉਣ ਬਾਰੇ ਕਿਹਾ।

ਸਿੰਘ ਸਾਹਿਬ ਨੇ ਕਿਹਾ ਕਿ ਸਾਡਾ ਫਰਜ ਬਣਦਾ ਹੈ ਸਾਡੇ ‘ਗੁਰੂ ਸਾਹਿਬ’ ਦਾ ਸਰਮਾਇਆ ਪਵਿੱਤਰ ਸਿਧਾਂਤ, ਗੁਰੂਧਾਮਾਂ, ਗੁਰੂਘਰ ਦੀਆਂ ਜਾਇਦਾਦਾਂ ਦੀ ਸਾਂਭ ਸੰਭਾਲ ਕਰੀਏ।

ਸਿੱਖ ਸੰਗਤ ਨੇ ਜੈਕਾਰਿਆਂ ਦੀ ਗੂੰਜ ਨਾਲ ਸਿੰਘ ਸਾਹਿਬ ਦੇ ਵਿਚਾਰਾਂ ਨਾਲ ਸਹਿਮਤੀ ਜਤਾਈ ਅਤੇ ‘ਪੰਥਕ ਅਕਾਲੀ ਲਹਿਰ’ ਨੂੰ ਹਰ ਤਰ੍ਹਾਂ ਨਾਲ ਸਹਿਯੋਗ ਦੇਣ ਦਾ ਵਾਅਦਾ ਕੀਤਾ।