ਗੁਰਸਿੱਖ ਮਹਾਂਸਭਾ ਵੈੱਲਫੇਅਰ ਸੋਸਾਇਟੀ ਨੇ ਫੜਿਆ ਪੰਥਕ ਅਕਾਲੀ ਲਹਿਰ ਦਾ ਪੱਲਾ

(ਪਿੰਡ: ਮਸਾਣੀਆਂ, ਜ਼ਿਲ੍ਹਾ ਜਲੰਧਰ) –  ਗੁਰਸਿੱਖ ਮਹਾਂਸਭਾ ਵੈੱਲਫੇਅਰ ਸੋਸਾਇਟੀ (ਰਜਿ.) ਜਲੰਧਰ ਦੇ ਪ੍ਰਧਾਨ ਸ੍ਰ. ਧਰਮਿੰਦਰ ਸਿੰਘ ਨੇ ਪੰਥਕ ਅਕਾਲੀ ਲਹਿਰ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ ਮੀਟਿੰਗ ਦਾ ਸੱਦਾ ਦਿੱਤਾ।

ਸ੍ਰ. ਧਰਮਿੰਦਰ ਸਿੰਘ ਨੇ ਆਪਣੀ ਸਮੂਹ ਸੰਸਥਾ ਸਮੇਤ ਪੰਥਕ ਅਕਾਲੀ ਲਹਿਰ ਨੂੰ ਸਮਰਥਨ ਦੇਣ ਦਾ ਭਰੋਸਾ ਦਿੱਤਾ ਅਤੇ ਆਉਣ ਵਾਲੀਆਂ ਪ੍ਰਬੰਧਕ ਕਮੇਟੀ ਦੀਆਂ ਚੋਣਾਂ ‘ਚ ਤਨ,ਮਨ ਤੇ ਧਨ ਨਾਲ ਪੰਥਕ ਅਕਾਲੀ ਲਹਿਰ ‘ਚ ਸੇਵਾ ਕਰਨ ਦਾ ਵਚਨ ਦਿੱਤਾ। ਇਸ ਮੌਕੇ ਸਥਾਨਕ ਗੁਰੂਘਰ ਦੇ ਪ੍ਰਧਾਨ ਭਾਈ ਜਸਪਾਲ ਸਿੰਘ ਵੀ ਮੌਜੂਦ ਸਨ।