ਗੁ. ਅਕਾਲੀ ਸਿੰਘ ਸਭਾ, ਅਤੇ ਮਾਲਪੁਰ – “ਸਿੱਖ ਸੰਗਤ ਨੇ ਪੰਥਕ ਅਕਾਲੀ ਲਹਿਰ ਦੇ ਕਾਰਜਾਂ ਦੀ ਕੀਤੀ ਸ਼ਲਾਘਾ”

ਮਾਲਪੁਰ – 9 ਮਾਰਚ 2020

ਜਥੇਦਾਰ ਭਾਈ ਰਣਜੀਤ ਸਿੰਘ ਜੀ ਆਪਣੇ ਦੌਰੇ ਦੌਰਾਨ ਮਾਲਪੁਰ ਪਹੁੰਚੇ ਤਾਂ ਉੱਥੇ ਮੌਜੂਦ ਮਨਜੀਤ ਸਿੰਘ ਮਾਲਪੁਰ, ਰਣਵੀਰ ਸਿੰਘ ਮਾਲਪੁਰ, ਜਸਵੀਰ ਸਿੰਘ ਗੜ੍ਹਸ਼ੰਕਰ, ਹਰਬੰਸ ਸਿੰਘ ਸਰਹਾਲਾ ਅਤੇ ਹੋਰ NRI ਪਤਵੰਤੇ ਸੱਜਣਾਂ ਨੇ ਸਿੰਘ ਸਾਹਿਬ ਦਾ ਨਿੱਘਾ ਸਵਾਗਤ ਕੀਤਾ ਅਤੇ ਵਿਚਾਰਾਂ ਕੀਤੀਆਂ।
ਸਾਰੀ ਸਿੱਖ ਸੰਗਤ ਨੇ ‘ਪੰਥਕ ਅਕਾਲੀ ਲਹਿਰ’ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ‘ਗੁਰਧਾਮਾਂ’ ਨੂੰ ਅਜੋਕੇ ਮਹੰਤਾਂ ਤੋਂ ਆਜ਼ਾਦ ਕਰਵਾਉਣ ਲਈ ‘ਪੰਥਕ ਅਕਾਲੀ ਲਹਿਰ’ ਨੂੰ ਪੂਰਨ ਸਮਰਥਨ ਦੇਣ ਦਾ ਵਾਅਦਾ ਕੀਤਾ।

“ਸੂਝਵਾਨ ਸਿੱਖਾਂ ਦੇ ਜੁੜਨ ਨਾਲ ਪੰਥਕ ਅਕਾਲੀ ਲਹਿਰ ਦਿਨੋਂ-ਦਿਨ ਹੋ ਰਹੀ ਹੈ ਮਜਬੂਤ”

ਪਿੰਡ: ਭੁੱਲਾ ਰਾਹੀ, ਗੁ. ਅਕਾਲੀ ਸਿੰਘ ਸਭਾ-  ਮਿਤੀ: 8 ਮਾਰਚ 2020

ਜਸਵਿੰਦਰ ਸਿੰਘ ਭੁੱਲਾ ਰਾਹੀ, ਗੁਰਦਿਆਲ ਸਿੰਘ ਲੱਖਪੁਰ, ਤਰਲੋਚਨ ਸਿੰਘ ਕਾਲਰਾ ਸਮੇਤ ਇਲਾਕੇ ਦੇ ਪੰਚ ਸਰਪੰਚ ਅਤੇ ਹੋਰ ਪਤਵੰਤੇ ਸੱਜਣਾਂ ਦੇ ਨਿੱਘੇ ਸੱਦੇ ਉੱਤੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਇਸ ਇਲਾਕੇ ਵਿੱਚ ਪਹੁੰਚੇ। ਸਾਰੀ ਸਿੱਖ ਸੰਗਤ ਨੇ ਸਿੰਘ ਸਾਹਿਬ ਵੱਲੋਂ ਪੰਥ ਦੀ ਚੜ੍ਹਦੀਕਲਾ ਲਈ ਦਿਨ-ਰਾਤ ਕੀਤੀ ਜਾ ਰਹੀ ਅਣਥੱਕ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ।
ਸਿੱਖ ਸੰਗਤ ਨੇ ਪ੍ਰਣ ਕੀਤਾ ਕਿ ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਬੇਅਦਬੀ ਕਰਨ ਵਾਲੀ ਲੀਡਰਸ਼ਿਪ ਨੂੰ ਕਦੇ ਵੀ ਪ੍ਰਵਾਨ ਨਹੀਂ ਕੀਤਾ ਜਾਵੇਗਾ। ਉਹਨਾਂ ਨੇ ‘ਪੰਥਕ ਅਕਾਲੀ ਲਹਿਰ’ ਨੂੰ ਤਨ, ਮਨ ਤੇ ਧਨ ਨਾਲ ਪੂਰਨ ਰੂਪ ਵਿੱਚ ਸਹਿਯੋਗ ਦੇਣ ਦਾ ਭਰੋਸਾ ਦਿੱਤਾ।