ਜਥੇਦਾਰ ਭਾਈ ਰਣਜੀਤ ਸਿੰਘ ਹਲਕਾ ਮਜੀਠਾ ਪਹੁੰਚੇ

(ਪਿੰਡ: ਬੇਗੇਵਾਲ, ਹਲਕਾ ਮਜੀਠਾ)   

Jathedar Bhai Ranjit Singh Ji visited Begewal, Majitha to console the family of Sardar Gurdeep Singh who recently passed away.

ਪਿਛਲੇ ਦਿਨੀਂ ਭਾਈ ਲਖਵਿੰਦਰ ਸਿੰਘ (ਲੀਡਰ, ਪੰਥਕ ਅਕਾਲੀ ਲਹਿਰ) ਦੇ ਸਤਿਕਾਰਯੋਗ ਪਿਤਾ ਸ੍ਰ. ਗੁਰਦੀਪ ਸਿੰਘ ਜੀ ਦਾ ਦੇਹਾਂਤ ਹੋ ਗਿਆ ਸੀ। ਜਿਸ ਕਰਕੇ ਕੱਲ੍ਹ ਜਥੇਦਾਰ ਭਾਈ ਰਣਜੀਤ ਸਿੰਘ ਜੀ, ਭਾਈ ਲਖਵਿੰਦਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਹਨਾਂ ਦੇ ਪਿੰਡ ਪਹੁੰਚੇ।

ਸਿੰਘ ਸਾਹਿਬ ਦੇ ਅਚਾਨਕ ਇਸ ਇਲਾਕੇ ਵਿੱਚ ਪਹੁੰਚਣ ‘ਤੇ ਇਲਾਕੇ ਦੇ ਸਿੱਖ ਨੌਜਵਾਨਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਜਿਸਤੋਂ ਬਾਅਦ ਸਿੰਘ ਸਾਹਿਬ ਨੇ ਸਾਰੀ ਸਿੱਖ ਸੰਗਤ ਨਾਲ ਪੰਥਕ ਵਿਚਾਰਾਂ ਵੀ ਕੀਤੀਆਂ। ਨੌਜਵਾਨਾਂ ਨੇ ਸਤਿਕਾਰ ਸਹਿਤ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ ਸਨਮਾਨਿਤ ਕੀਤਾ ਅਤੇ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਸਿੱਖ ਕੌਮ ਦੀ ਅਗਵਾਈ ਕਰਨ, ਤਾਂ ਜੋ ਸ੍ਰੋਮਣੀ ਕਮੇਟੀ ਦੇ ਪ੍ਰਬੰਧਾਂ ਵਿੱਚ ਸੁਧਾਰ ਲਿਆਂਦਾ ਜਾ ਸਕੇ। ਇਸ ਮੌਕੇ ਵੱਡੀ ਗਿਣਤੀ ਵਿੱਚ ਮੌਜੂਦ ਸਿੱਖ ਸੰਗਤ ਨੇ ਆਉਣ ਵਾਲੀਆਂ SGPC ਚੋਣਾਂ ਵਿੱਚ ‘ਪੰਥਕ ਅਕਾਲੀ ਲਹਿਰ’ ਨੂੰ ਪੂਰਨ ਸਮਰਥਨ ਦੇਣ ਦਾ ਵਾਅਦਾ ਕੀਤਾ।