“ਜ਼ਰੂਰੀ ਸੂਚਨਾ”

ਸਮੂਹ ਸੰਗਤ ਨੂੰ ਜਾਣਕਾਰੀ ਦੇਣਾ ਚਾਹੁੰਦੇ ਹਾਂ ਕਿ ਪਿਛਲੇ ਦਿਨੀੰ ਜਥੇਦਾਰ ਭਾਈ ਰਣਜੀਤ ਸਿੰਘ ਨੇ ਜਿਹੜੀਆਂ ਝੂਠੀਆਂ ਖ਼ਬਰਾਂ ਅਤੇ ਅਫਵਾਹਾਂ ਬਾਰੇ ਜਾਣਕਾਰੀ ਦਿੱਤੀ ਸੀ, ਉਸ ਮਸਲੇ ਵਿੱਚ ਹੀ ਜਿਹੜੇ ਅਖਬਾਰ ਦੀ ਖ਼ਬਰ ਨੂੰ ਅਧਾਰ ਬਣਾ ਕੇ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ, ਉਸ ਅਖਬਾਰ ਦੇ ਸੰਪਾਦਕ ਨੂੰ ਜਥੇਦਾਰ ਭਾਈ ਰਣਜੀਤ ਸਿੰਘ ਨੇ ਚਿੱਠੀ ਲਿਖ ਕੇ ਸ਼ਪੱਸ਼ਟੀਕਰਨ ਮੰਗਿਆ ਹੈ। ਉਹਨਾਂ ਦੇ ਸ਼ਪੱਸ਼ਟੀਕਰਨ ਦੀ ਉਡੀਕ ਕੀਤੀ ਜਾ ਰਹੀ ਹੈ। ਸ਼ਪੱਸ਼ਟੀਕਰਨ ਤੋਂ ਬਾਅਦ ਤੁਹਾਨੂੰ ਜਾਣਕਾਰੀ ਦਿੱਤੀ ਜਾਵੇਗੀ ਕਿ ਇਹ ਖ਼ਬਰ ਅਖਬਾਰ ਨੇ ਝੂਠੀ ਲਾਈ ਸੀ ਜਾਂ ਕਿਸੇ ਸ਼ਰਾਰਤੀ ਅਨਸਰ ਨੇ ਅਖਬਾਰ ਦਾ ਨਾਂ ਵਰਤ ਕੇ ਝੂਠੀ ਖ਼ਬਰ ਬਣਾਈ ਹੈ।

-ਮੁੱਖ ਦਫ਼ਤਰ ਪੰਥਕ ਅਕਾਲੀ ਲਹਿਰਸੰਗਤ ਜੀ, ਸੋਸ਼ਲ ਮੀਡੀਆ ‘ਤੇ ਕੁਝ ਮੂੜ ਮੱਤ ਲੋਕ ਮੇਰੇ ਵੱਲੋਂ ਹਿੰਦੂ ਭਾਈਚਾਰੇ ਦੇ ਰਾਮ ਮੰਦਰ ਦੇ ਉਦਘਾਟਨ ਮੌਕੇ ਹੋਣ ਵਾਲੇ ਭੂਮੀ ਪੂਜਨ ਵਿੱਚ ਸ਼ਾਮਿਲ ਹੋਣ ਅਤੇ PM ਮੋਦੀ ਨੂੰ ਚਿੱਠੀ ਲਿਖ ਕੇ ਅਯੁੱਧਿਆ ਦੇ ਰਾਮ ਮੰਦਰ ਨੇੜੇ ਗੁਰੂ ਸਾਹਿਬਾਨਾਂ ਦੀ ਯਾਦਗਾਰ ਬਣਾਉਣ ਦੀ ਅਪੀਲ ਕਰਨ ਦੀਆਂ ਝੂਠੀਆਂ ਖਬਰਾਂ ਫੈਲਾਈਆਂ ਜਾ ਰਹੀਆਂ ਹਨ, ਮੈਂ ਅਜਿਹੇ ਸ਼ਰਾਰਤੀ ਅਨਸਰਾਂ ਦੀ ਇਨ੍ਹਾਂ ਝੂਠੀਆਂ ਖਬਰਾਂ ਨੂੰ ਮੂਲੋਂ ਰੱਦ ਕਰਦਾ ਹੋਇਆ ਵਰਜਣਾ ਕਰਦਾ ਹਾਂ ਕਿ ਅਜਿਹਾ ਕੂੜ ਪ੍ਰਚਾਰ ਕਰਕੇ ਸਿੱਖ ਕੌਮ ‘ਚ ਵੰਡੀਆਂ ਪਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਮੈਂ ਸ੍ਰੀ ਅਕਾਲ ਤਖਤ ਸਾਹਿਬ ਦਾ ਸਾਬਕਾ ਜਥੇਦਾਰ ਹੋਣ ਨਾਤੇ ਨਾ ਹੀ ਤਾਂ ਕਦੇ ਅਜਿਹੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਹਾਂ ਤੇ ਨਾ ਹੀ ਕਦੇ ਹੋਵਾਂਗਾ। ਇੱਕ ਅਖਬਾਰ ਦਾ ਨਾਂ ਵਰਤ ਕੇ ਝੂਠੀ ਖਬਰ ਬਣਾ ਕੇ ਪੇਸ਼ ਕਰਨ ਵਾਲੇ ਇਨ੍ਹਾਂ ਲੋਕਾਂ ਦੀ ਕਿਸੇ ਝੂਠੀ ਅਫਵਾਹ ‘ਤੇ ਯਕੀਨ ਨਾ ਕੀਤਾ ਜਾਵੇ, ਜੋ ਜਾਣਬੁੱਝ ਕੇ ਮੇਰਾ ਅਕਸ ਖਰਾਬ ਕਰਨ ਦੀ ਨਾਕਾਮਯਾਬ ਕੋਸ਼ਿਸ਼ ਕਰ ਰਹੇ ਹਨ।

-ਭਾਈ ਰਣਜੀਤ ਸਿੰਘ
ਪ੍ਰਧਾਨ, ਪੰਥਕ ਅਕਾਲੀ ਲਹਿਰ।