“ਟਕਸਾਲੀ ਅਕਾਲੀਆਂ ਵੱਲੋਂ ਪੰਥਕ ਅਕਾਲੀ ਲਹਿਰ ਨੂੰ ਸਮਰਥਨ ਦਾ ਐਲਾਨ”

(ਪਿੰਡ: ਘੱਣੂਪੁਰ ਕਾਲੇ, ਨੇੜੇ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ) 

ਪਿਛਲੇ ਦਿਨੀਂ ਜਥੇਦਾਰ ਭਾਈ ਰਣਜੀਤ ਸਿੰਘ ਜੀ ਇਸ ਇਲਾਕੇ ਵਿੱਚ ਪਹੁੰਚੇ। ਸਿੰਘ ਸਾਹਿਬ ਨੇ ਇਲਾਕੇ ਦੇ ਮੋਹਤਵਾਰ ਟਕਸਾਲੀ ਅਕਾਲੀਆਂ ਨਾਲ ਮੀਟਿੰਗ ਕੀਤੀ। ਜਿਸ ਵਿੱਚ ਪੰਥਕ ਸਰਗਰਮੀਆਂ ਬਾਰੇ ਚਾਰਚਾ ਕਰਦਿਆਂ ਸਿੰਘ ਸਾਹਿਬ ਨੇ ਪ੍ਰਬੰਧਕ ਕਮੇਟੀ ਦੇ ਮੌਜੂਦਾ ਨਿਜਾਮ ‘ਚ ਬਦਲਾਅ ਲਿਆਉਣ ਬਾਰੇ ਵਿਚਾਰਾਂ ਕੀਤੀਆਂ। ਆਸ-ਪਾਸ ਦੇ ਪਿੰਡਾਂ ਦੇ ਸਾਰੇ ਟਕਸਾਲੀ ਅਕਾਲੀਆਂ ਨੇ ਪੰਥਕ ਅਕਾਲੀ ਲਹਿਰ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਤਨ, ਮਨ ਤੇ ਧਨ ਨਾਲ ਪੰਥਕ ਅਕਾਲੀ ਲਹਿਰ ਦਾ ਸਾਥ ਦੇਣ ਦਾ ਭਰੋਸਾ ਦਿੱਤਾ।

ਇਸ ਮੌਕੇ ਸ੍ਰ. ਤਜਿੰਦਰ ਸਿੰਘ ਲਾਲੀ ਘਣੂਪੁਰ, ਸ੍ਰ. ਸੁਖਜਿੰਦਰ ਸਿੰਘ ਪੰਨੂੰ ਘਣੂਪੁਰ, ਸ੍ਰ. ਜਸਬੀਰ ਵਡਾਲੀ, ਸ੍ਰ. ਮਨਜੀਤ ਸਿੰਘ ਸੰਧੂ, ਸ੍ਰ. ਕੁਲਦੀਪ ਸਿੰਘ ਵਡਾਲੀ, ਸ੍ਰ. ਚਮਨਦੀਪ ਗੋਲਡੀ, ਸ੍ਰ. ਅਵਤਾਰ ਸਿੰਘ ਛੀਨਾ, ਸ੍ਰ. ਜਸਬੀਰ ਸਿੰਘ ਸਮੇਤ ਹੋਰ ਵੀ ਕਈ ਪੰਥ-ਦਰਦੀ ਹਾਜ਼ਰ ਸਨ।