“ਟਰੱਕ ਯੂਨੀਅਨ ਭਵਾਨੀਗੜ੍ਹ ਵੱਲੋਂ ਪੰਥਕ ਅਕਾਲੀ ਲਹਿਰ ਨੂੰ ਸਮਰਥਨ”

(ਸਥਾਨ: ਭਵਾਨੀਗੜ੍ਹ)
 
ਲੰਘੇ ਦਿਨੀਂ ਟਰੱਕ ਯੂਨੀਅਨ ਭਵਾਨੀਗੜ੍ਹ ਨੇ ਪੰਥਕ ਅਕਾਲੀ ਲਹਿਰ ਦੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਨਾਲ ਮੀਟਿੰਗ ਕੀਤੀ। ਸਿੰਘ ਸਾਹਿਬ ਨੇ ਹਾਜ਼ਰੀ ਲਾਉਂਦਿਆਂ ਕਿਹਾ ਆਓ ਅਸੀਂ ਸਾਰੇ ਮਿਲ ਕੇ ‘ਗੁਰੂ ਨਾਨਕ ਸਾਹਿਬ ਜੀ’ ਦੇ ਪਵਿੱਤਰ ਧਰਮ ਨੂੰ ਬਚਾਈਏ ਅਤੇ ਆਉਣ ਵਾਲੀਆਂ ਪ੍ਰਬੰਧਕ ਕਮੇਟੀ ਦੀਆਂ ਚੋਣਾਂ ‘ਚ ਵਧ-ਚੜ੍ਹ ਕੇ ਹਿੱਸਾ ਲਈਏ। ਸਾਰੀ ਸੰਗਤ ਨੇ ਪੰਥਕ ਅਕਾਲੀ ਲਹਿਰ ਨੂੰ ਤਨ, ਮਨ ਤੇ ਧਨ ਨਾਲ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਇਸ ਮੌਕੇ ਜਗਮੀਤ ਸਿੰਘ ਭੋਲਾ ਪ੍ਰਧਾਨ ਟਰੱਕ ਯੂਨੀਅਨ ਭਵਾਨੀਗੜ੍ਹ, ਹਰਜੀਤ ਸਿੰਘ ਬੀਟਾ ਸਾਬਕਾ ਪ੍ਰਧਾਨ, ਇੰਦਰਜੀਤ ਸਿੰਘ ਤੂਰ ਅਤੇ ਸਮੂਹ ਟਰੱਕ ਯੂਨੀਅਨ ਆਪਰੇਟਰ ਭਵਾਨੀਗੜ੍ਹ ਹਾਜ਼ਰ ਸਨ।