ਦਿੱਲੀ ਕਮੇਟੀ ਦੀ ਚੋਣ ਲਈ ਪੰਥਕ ਅਕਾਲੀ ਲਹਿਰ ਦਾ ਚੋਣ ਨਿਸ਼ਾਨ ‘ਮੋਮਬੱਤੀਆਂ ਦਾ ਜੋੜਾ’ ਹੈ !

 
ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਚੋਣ ਮੈਦਾਨ ਵਿੱਚ ਨਿੱਤਰੀ ਪੰਥਕ ਅਕਾਲੀ ਲਹਿਰ ਵੱਲੋਂ ਦਿੱਲੀ ਵਿੱਚ ਆਪਣਾ ਚੋਣ ਨਿਸ਼ਾਨ ‘ਮੋਮਬੱਤੀਆਂ ਦਾ ਜੋੜਾ’ ਲਾਂਚ ਕੀਤਾ ਗਿਆ।

ਜਥੇਦਾਰ ਭਾਈ ਰਣਜੀਤ ਸਿੰਘ ਨੇ ਦਿੱਲੀ ‘ਚ ਪਾਰਟੀ ਦੇ ਅਹੁਦੇਦਾਰਾਂ ਨਾਲ ਪ੍ਰੈਸ ਕਾਨਫਰੰਸ ਰਾਹੀਂ ਚੋਣ ਨਿਸ਼ਾਨ ਲਾਂਚ ਕਰਨ ਦੇ ਨਾਲ ਦਿੱਲੀ ਦੀ ਸਿੱਖ ਸੰਗਤ ਨੂੰ ਵੱਧ ਤੋਂ ਵੱਧ ਵੋਟਾਂ ਬਣਾਉਣ ਦੀ ਅਪੀਲ ਕੀਤੀ। ਸਿੰਘ ਸਾਹਿਬ ਨੇ ਕਿਹਾ, ਹਰ ਸਿੱਖ ਨੂੰ ਗੁਰੂ ਘਰਾਂ ਦੇ ਸੁਚਾਰੂ ਪ੍ਰਬੰਧ ‘ਚ ਯੋਗਦਾਨ ਲਈ ਵੋਟ ਬਣਾਉਣ ਤੇ ਵੋਟ ਪਾਉਣ ਦੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਾ ਚਾਹੀਦਾ ਹੈ।

ਉਨ੍ਹਾਂ ਨੇ ਸੰਗਤ ਨਾਲ ਵਾਅਦਾ ਵੀ ਕੀਤਾ ਕਿ ਪੰਥਕ ਅਕਾਲੀ ਲਹਿਰ ਵੱਲੋਂ ਦਿੱਲੀ ਦੇ ਗੁਰੂ ਘਰਾਂ ਤੇ ਵਿੱਦਿਅਕ ਅਦਾਰਿਆਂ ਸਮੇਤ ਹਰ ਧਾਰਮਿਕ ਅਦਾਰੇ ‘ਚੋਂ ਸਿਆਸੀ ਲੀਡਰਾਂ ਦੀ ਘੁਸਪੈਠ ਨੂੰ ਖਤਮ ਕੀਤਾ ਜਾਵੇਗਾ। ਸਾਰੇ ਸੀਨੀਅਰ ਲੀਡਰਾਂ ਨੇ ਦਿੱਲੀ ਦੀ ਸਿੱਖ ਸੰਗਤ ਗੁਰੂ ਘਰਾਂ ਦਾ ਪ੍ਰਬੰਧ ਯੋਗ ਹੱਥਾਂ ‘ਚ ਦੇਣ ਲਈ ਪੰਥਕ ਅਕਾਲੀ ਲਹਿਰ ਦਾ ਸਾਥ ਦੇਣ ਦਾ ਸੱਦਾ ਦਿੱਤਾ।