ਦਿੱਲੀ ਗੁ. ਕਮੇਟੀ ਦੀਆਂ ਚੋਣਾਂ ‘ਚ ਪੰਥਕ ਅਕਾਲੀ ਲਹਿਰ ਦਾ ਸਾਥ ਦੇਵਾਂਗੇ: ਦਿੱਲੀ ਸੰਗਤ

 
ਦਿੱਲੀ ਦੀ ਸੰਗਤ ਨੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ ਦਿੱਲੀ ਸੱਦ ਕੇ ਮੌਜੂਦਾ ਸਮੇਂ ਪੰਥ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਪੰਥਕ ਸੰਵਾਦ ਕਰਵਾਇਆ।

ਇਸ ਮੌਕੇ ਨੌਜਵਾਨਾਂ ‘ਚ ਪੰਥਕ ਅਕਾਲੀ ਲਹਿਰ ਪ੍ਰਤੀ ਭਾਰੀ ਉਤਸ਼ਾਹ ਦੇਖਣ ਨੂੰ ਮਿਲੀਆ। ਕਈ ਘੰਟੇ ਲਗਾਤਾਰ ਮੀਟਿੰਗ ਚੱਲਦੀ ਰਹੀ ਅਤੇ ਸੰਗਤਾਂ ਨੇ ਜਥੇਦਾਰ ਸਾਹਿਬ ਨਾਲ ਵੱਖ-ਵੱਖ ਪਹਿਲੂਆਂ ਤੇ ਵਿਚਾਰ-ਵਿਟਾਂਦਰਾ ਕੀਤਾ ਅਤੇ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਰਣਨੀਤੀ ਬਣਾਈ।

ਵੱਡੀ ਗਿਣਤੀ ਵਿੱਚ ਸਿੱਖ ਸੰਗਤ ਨੇ ਜਥੇਦਾਰ ਰਣਜੀਤ ਸਿੰਘ ਦੀ ਅਗਵਾਈ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ‘ਚ ਪੰਥਕ ਅਕਾਲੀ ਲਹਿਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦਾ ਵਿਸ਼ਵਾਸ ਦਿਵਾਇਆ।