ਧਾਰਮਿਕ ਸਮਾਗਮ ‘ਚ ਸ਼ਮੂਲੀਅਤ

ਹਲਕਾ ਭਾਦਸੋਂ –  ਸਿੱਖ ਸੰਗਤ ਦੇ ਸੱਦੇ ‘ਤੇ ਜਥੇਦਾਰ ਭਾਈ ਰਣਜੀਤ ਸਿੰਘ ਨੇ ਇਸ ਇਲਾਕੇ ‘ਚ ਕਰਵਾਏ ਗਏ ਧਾਰਮਿਕ ਸਮਾਗਮ ‘ਚ ਹਿੱਸਾ ਲਿਆ। ਸਿੰਘ ਸਾਹਿਬ ਨੇ ਸਿੱਖ ਪੰਥ ਨੂੰ ਮੌਜੂਦਾ ਸਮੇਂ ‘ਚ ਦਰਪੇਸ਼ ਆ ਰਹੀਆਂ ਸਮੱਸਿਆਂ ਬਾਰੇ ਵਿਚਾਰ ਚਰਚਾਵਾਂ ਕੀਤੀਆਂ।
 
ਸਿੰਘ ਸਾਹਿਬ ਨੇ ਕਿਹਾ ਕਿ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦ ਹੋਣ ਜਾ ਰਹੀਆਂ ਹਨ। ਸਾਰੀ ਸਿੱਖ ਸੰਗਤ ਇੱਕਜੁੱਟ ਹੋ ਕੇ ਅਜੋਕੇ ਨਰੈਣੂ ਮਹੰਤਾਂ ਤੋਂ ਗੁਰੂਘਰਾਂ ਤੋਂ ਕਬਜਾ ਛੁਡਵਾਈਏ। ਸਾਰੀ ਸਿੱਖ ਸੰਗਤ ਨੇ ਸਿੰਘ ਸਾਹਿਬ ਦੇ ਬੋਲਾਂ ਨਾਲ ਸਹਿਮਤੀ ਪ੍ਰਗਟ ਕਰਦਿਆਂ ‘ਪੰਥਕ ਅਕਾਲੀ ਲਹਿਰ’ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣ ਦਾ ਭਰੋਸਾ ਦਿੱਤਾ।

ਇਸ ਮੌਕੇ ਭਾਈ ਗੁਰਪ੍ਰੀਤ ਸਿੰਘ ਰੰਧਾਵਾ, ਪਰਮਜੀਤ ਸਿੰਘ ਖੱਟੜਾ ਚੇਅਰਮੈਨ ਮਾਰਕਿਟ ਕਮੇਟੀ, ਰਾਜਕੁਮਾਰ ਹੱਲਾ ਬਲਾਕ ਸੰਮਤੀ ਮੈਂਬਰ, ਮਹਿੰਦਰ ਸਿੰਘ ਦਿੱਤੂਪੁਰ, ਬਾਬਲਾ ਸਰਪੰਚ ਮੋਹਲਗੁਬਾਰਾ, ਕਰਮ ਸਿੰਘ ਪ੍ਰਧਾਨ ਮੂਗੋ, ਨੰਬਰਦਾਰ ਰਾਮਦਿਆਲ ਸਿੰਘ ਮੂਗੋ, ਜਗਦੀਪ ਸਿੰਘ ਮੂਗੋ, ਜਗਦੇਵ ਸਿੰਘ ਸਾਬਕਾ ਸਰਪੰਚ ਮੂਗੋ, ਗੁਰਤੇਜ ਸਿੰਘ ਮੂਗੋ, ਅਮਰੀਕ ਸਰਪੰਚ ਜੱਸੋਮਾਜਰਾ ਤੋਂ ਇਲਾਵਾ ਹੋਰ ਵੀ ਸਿੱਖ ਸੰਗਤ ਹਾਜ਼ਰ ਸੀ।