“ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਬਣੇ ਜਥੇਦਾਰ ਭਾਈ ਰਣਜੀਤ ਸਿੰਘ” ਪਿੰਡ: ਮਦਨੀਪੁਰ, ਨੇੜੇ ਮਲੇਰਕੋਟਲਾ

ਇਲਾਕੇ NRI ਸਿੰਘਾਂ ਵੱਲੋਂ ਗੱਤਕੇ ਅਤੇ ਕਬੱਡੀ ਦੇ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਦੌਰਾਨ ਨੌਜਵਾਨਾਂ ਨੂੰ ਪ੍ਰੇਰਨਾ ਦੇਣ ਲਈ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਸੱਦਾ ਪੱਤਰ ਦਿੱਤਾ ਗਿਆ।

ਸਿੰਘ ਸਾਹਿਬ ਨੇ ਸ਼ਮੂਲੀਅਤ ਕਰਦਿਆਂ ਬੱਚਿਆਂ ਨੂੰ ਹੱਲਾਸ਼ੇਰੀ ਦਿੰਦਿਆਂ ‘ਸ਼ਸਤਰ ਤੇ ਸ਼ਾਸਤਰ’ ਦੇ ਧਾਰਨੀ ਹੋਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ। ਸਿੰਘ ਸਾਹਿਬ ਨੇ ਨੌਜਵਾਨਾਂ ਨੂੰ ‘ਸਿੱਖ ਕੌਮ’ ਦੇ ਵਡਮੁੱਲੇ ਸਿਧਾਂਤ ‘ਤੇ ਚੱਲ ਕੇ ਜਿੰਦਗੀ ਜਿਉਣ ਅਤੇ ‘ਅਕਾਲ ਪੁਰਖ’ ਦੇ ਸਾਜੇ ਅਕਾਲੀ ਬਾਗ ਨੂੰ ਬਚਾਉਣ ਲਈ ਵੀ ਪ੍ਰੇਰਨਾ ਦਿੱਤੀ।