“ਪਸ਼ਚਾਤਾਪ ਦਿਵਸ”

 (ਪਿੰਡ: ਮਾਣਕਵਾਲ, ਲੁਧਿਆਣਾ)
 
ਪੰਥਕ ਅਕਾਲੀ ਲਹਿਰ ਦੀ ਅਪੀਲ ਉੱਤੇ ਇਲਾਕੇ ਦੀ ਸਿੱਖ ਸੰਗਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਪਾਵਨ ਸਰੂਪ ਗਾਇਬ ਹੋਣ ਸੰਬੰਧੀ ਪਸ਼ਚਾਤਾਪ ਅਰਦਾਸ ਬੇਨਤੀ ਕੀਤੀ। ਇਸ ਸਮਾਗਮ ਵਿੱਚ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਵੀ ਸ਼ਮੂਲੀਅਤ ਕੀਤੀ। ਸਿੰਘ ਸਾਹਿਬ ਨੇ ਕਿਹਾ ਕਿ ਪ੍ਰਬੰਧਕ ਕਮੇਟੀ ਨੇ ਇਹ ਪਾਵਨ ਸਰੂਪ ਬਿਨਾਂ ਰਿਕਾਰਡ ਵਿੱਚ ਦਰਜ ਕੀਤੇ ਕਿਸੇ ਹੋਰ ਨੂੰ ਦੇ ਦਿੱਤੇ ਹਨ ਅਤੇ ਹੁਣ ਕਮੇਟੀ ਇਸ ਮਾਮਲੇ ਨੂੰ ਰਫਾ-ਦਫਾ ਕਰਨ ਲਈ ਗਲਤ ਹੱਥਕੰਡੇ ਅਪਣਾ ਰਹੀ ਹੈ।

ਸਿੰਘ ਸਾਹਿਬ ਨੇ ਸਿੱਖ ਸੰਗਤ ਸਮੇਤ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਅਜ਼ਮਤ ਲਈ ਅਸੀਂ ਵੀ ਆਪਣਾ ਯੋਗਦਾਨ ਪਾ ਸਕੀਏ ਅਤੇ ਪੰਥ ਦੋਖੀਆਂ ਤੋਂ ਗੁਰੂਘਰਾਂ ਦਾ ਕਬਜ਼ਾ ਛੁਡਵਾ ਸਕੀਏ।