ਪਾਰਟੀਬਾਜ਼ੀ ਤੋਂ ਉੱਪਰ ਉੱਠਕੇ ਸਿੱਖ ਸੰਗਤ ਨੇ ‘ਪੰਥਕ ਅਕਾਲੀ ਲਹਿਰ’ ਨੂੰ ਦਿੱਤਾ ਵੱਡਾ ਸਮਰਥਨ”

 
ਪਰਗਟ ਸਿੰਘ ਚੁਗਾਵਾਂ, ਸੁਖਜਿੰਦਰ ਸਿੰਘ ਪੰਨੂ ਅਤੇ ਇਲਾਕੇ ਦੀਆਂ ਹੋਰ ਸੰਗਤਾਂ ਨੇ ਇਕੱਠੀਆਂ ਹੋ ਕੇ ਪਿੰਡ ਰੂਪੋਵਾਲੀ ਚੁਗਾਵਾਂ ਹਲਕਾ ਮਜੀਠਾ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ। ਜਿਸ ਵਿੱਚ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ ਉਚੇਰੇ ਤੌਰ ‘ਤੇ ਸੱਦਾ ਪੱਤਰ ਦਿੱਤਾ ਗਿਆ।

ਸਿੰਘ ਸਾਹਿਬ ਨੇ ਸਿੱਖ ਸੰਗਤ ਨਾਲ ਪ੍ਰਬੰਧਕ ਕਮੇਟੀ ਦੀ ਘਟੀਆ ਕਾਰਗੁਜ਼ਾਰੀ ਅਤੇ ਸਿੱਖੀ ਸਿਧਾਂਤਾਂ ਨਾਲ ਕੀਤੇ ਜਾ ਰਹੇ ਖਿਲਵਾੜ ਸੰਬੰਧੀ ਖੁੱਲਕੇ ਵਿਚਾਰ-ਚਰਚਾ ਕੀਤੀ। ਸਿੰਘ ਸਾਹਿਬ ਨੇ ਖੇਤੀ ਆਰਡੀਨੈਂਸਾਂ ਦਾ ਵਿਰੋਧ ਕਰਦਿਆਂ ਕਿਸਾਨਾਂ ਦੇ ਹੱਕ ‘ਚ ਆਵਾਜ਼ ਵੀ ਬੁਲੰਦ ਕੀਤੀ।

ਇਸ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਈ ਸਿੱਖ ਸੰਗਤ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਥਕ ਅਕਾਲੀ ਲਹਿਰ ਨੂੰ ਪੂਰਨ ਤੌਰ ‘ਤੇ ਸਮਰਥਨ ਦੇਣ ਦਾ ਪ੍ਰਣ ਲਿਆ।

ਇਸ ਮੌਕੇ ਦਲਜੀਤ ਸਿੰਘ ਸਿੱਧੂ, ਬਲਜੀਤ ਸਿੰਘ ਦੁਰਗਾਪੁਰ, ਹਰਜੀਤ ਸਿੰਘ ਦੁਰਗਾਪੁਰ, ਜਥੇਦਾਰ ਹਰਜਿੰਦਰ ਸਿੰਘ ਦੁਰਗਾਪੁਰ, ਸਵਰਨਜੀਤ ਸਿੰਘ ਕਰਾਲੀਆਂ, ਸੁਰਭਾਜ ਸਿੰਘ ਹਰੀਕੇ, ਕੁਲਦੀਪ ਸਿੰਘ ਨੰਦਪੁਰ, ਸੁਖਵਿੰਦਰ ਸਿੰਘ ਢੋਟੀਆਂ, ਭੁਪਿੰਦਰ ਸਿੰਘ ਧਾਰੀਵਾਲ, ਬਲਵੀਰ ਸਿੰਘ ਜੌਣੇਕੇ, ਬਲਵਿੰਦਰ ਸਿੰਘ, ਅਮਰਦੀਪ ਸਿੰਘ, ਸਤਨਾਮ ਸਿੰਘ ਜੱਜ, ਲਖਵਿੰਦਰ ਸਿੰਘ ਬੇਗੇਵਾਲ, ਦਲਜੀਤ ਸਿੰਘ ਢਿੱਲੋਂ, ਅਵਤਾਰ ਸਿੰਘ ਘੁਲਾ, ਮਨਜੀਤ ਸਿੰਘ, ਬਾਬਾ ਸੁਖਵਿੰਦਰ ਸਿੰਘ ਜਲਾਲਬਾਦ, ਅਮਰਪਾਲ ਸਿੰਘ ਖਹਿਰਾ, ਬਲਰਾਜ ਤਰਸਿਕਾ, ਰਤਨ ਸਿੰਘ ਗੁਰਦਾਸਪੁਰ, ਅਤਿੰਦਰ ਸਿੰਘ, ਨਿਸ਼ਾਨ ਸਿੰਘ ਸਤਿਕਾਰ ਕਮੇਟੀ, ਦਲਜੀਤ ਸਿੰਘ ਪਾਖਰਪੁਰ, ਗੁਰਦਿਆਲ ਸਿੰਘ ਕੋਟਲਾ ਗੁਜਰ, ਰਵੀ ਮਜੀਠਾ, ਲਾਲੀ ਮਜੀਠਾ, ਸ਼ਮਿੰਦਰ ਸਿੰਘ ਤਰਸੀਕਾ ਖਾਲੜਾ ਮਿਸ਼ਨ, ਹਰਜਿੰਦਰ ਸਿੰਘ ਰੂਪੋਵਾਲੀ, ਹਰਪ੍ਰਤਾਪ ਸਿੰਘ ਰੂਪੋਵਾਲੀ, ਜਗਜੀਤ ਸਿੰਘ ਕਰਾਲੀਆਂ ਤੋਂ ਇਲਾਵਾ ਹੋਰ ਵੀ ਸਿੱਖ ਸੰਗਤ ਹਾਜ਼ਰ ਸੀ।