ਪਿੰਡ ਘੱਗਾ ‘ਚ ‘ਪੰਥਕ ਅਕਾਲੀ ਲਹਿਰ’ ਦੀ ਕਾਨਫਰੰਸ ਵਿੱਚ ਵਿਸ਼ਾਲ ਪੰਥਕ ਇਕੱਠ

ਸਿੱਖ ਸੰਗਤ ਵੱਲੋਂ ਜੈਕਾਰਿਆਂ ਦੀ ਗੂੰਜ ‘ਚ ਹੱਥ ਖੜ੍ਹੇ ਕਰਕੇ ਬਾਦਲ ਪਰਿਵਾਰ ਨੂੰ ਸ਼੍ਰੋਮਣੀ ਕਮੇਟੀ ‘ਚੋਂ ਭਜਾਉਣ ਦਾ ਐਲਾਨ

“ਪਿੰਡ ਘੱਗਾ ਦੀ ਕਾਨਫਰੰਸ ਨੂੰ ਸਫਲ ਬਣਾਉਣ ਲਈ ਸਮੂਹ ਸਿੱਖ ਸੰਗਤ ਦਾ ਧੰਨਵਾਦ ਜੀ”

ਅੱਜ ‘ਪੰਥਕ ਅਕਾਲੀ ਲਹਿਰ’ ਦੀ ਜ਼ਿਲ੍ਹਾ ਪੱਧਰੀ ਕਾਨਫਰੰਸ ਵਿੱਚ ਪੰਥ ਦਾ ਦਰਦ ਰੱਖਣ ਵਾਲੇ ਹਜ਼ਾਰਾਂ ਲੋਕ ਸ਼ਾਮਿਲ ਹੋਏ।

ਕਾਨਫਰੰਸ ਵਿੱਚ ‘ਪੰਥਕ ਅਕਾਲੀ ਲਹਿਰ’ ਦੀ ਸਮੁੱਚੀ ਲੀਡਰਸ਼ਿਪ ਪਹੁੰਚੀ। ‘ਪੰਥਕ ਅਕਾਲੀ ਲਹਿਰ’ ਦੇ ਪ੍ਰਧਾਨ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਸਿੱਖ ਸੰਗਤ ਨੂੰ ਮੌਜੂਦਾ ਸਮੇਂ ‘ਚ ‘ਸ੍ਰੀ ਅਕਾਲ ਤਖਤ ਸਾਹਿਬ’ ਅਤੇ SGPC ਉੱਤੇ ਬਾਦਲਾਂ ਦੇ ਗਲਬੇ ਨੂੰ ਖੁੱਲ੍ਹ ਕੇ ਬਿਆਨ ਕੀਤਾ।

ਸਿੰਘ ਸਾਹਿਬ ਦੇ ਭਾਸ਼ਣ ਦੌਰਾਨ ਸਿੱਖ ਸੰਗਤ ਨੇ ਵਾਰ-ਵਾਰ ਜੈਕਾਰਿਆਂ ਦੀ ਗੂੰਜ ‘ਚ ਬਾਦਲਾਂ ਤੋਂ ਗੁਰੂਘਰਾਂ ਦਾ ਕਬਜਾ ਛਡਾਉਣ ਦੀ ਮੰਗ ਕੀਤੀ।

ਅੱਜ ਦੀ ਕਾਨਫਰੰਸ ਦਾ ਸਾਫ ਸੰਕੇਤ ਹੈ ਕਿ ਹੁਣ ਸੰਗਤ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਦੇ ਕਬਜ਼ੇ ‘ਚੋਂ ਛੁਡਾ ਕੇ ਹੀ ਸਾਹ ਲਵੇਗੀ।

‘ਪੰਥਕ ਅਕਾਲੀ ਲਹਿਰ’ ਦੇ ਸਰਪ੍ਰਸਤ ਬਾਬਾ ਸਰਬਜੋਤ ਸਿੰਘ ਬੇਦੀ ਜੀ ਦੇ ਮਾਰਗ ਦਰਸ਼ਕ ਅਤੇ ਸਿੱਖ ਸੰਗਤ ਦੇ ਸਹਿਯੋਗ ਸਦਕਾ ਅੱਜ ਦੀ ਕਾਨਫਰੰਸ ਨੂੰ ਸਫਲਤਾ ਮਿਲੀ।

ਬਾਬਾ ਸਰਬਜੋਤ ਸਿੰਘ ਬੇਦੀ ਜੀ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੀ ਸਿੱਖ ਸੰਗਤ ਦਾ ਧੰਨਵਾਦ ਕੀਤਾ ਅਤੇ ‘ਪੰਥਕ ਅਕਾਲੀ ਲਹਿਰ’ ਦੇ ਸਾਰੇ ਲੀਡਰਾਂ ਨੂੰ ਸੱਚ ਦੇ ਰਾਹ ‘ਤੇ ਚੱਲਕੇ ਸਿੱਖ ਪੰਥ ਦੀ ਚੜ੍ਹਦੀਕਲਾ ‘ਚ ਕੰਮ ਕਰਦੇ ਰਹਿਣ ਦਾ ਆਸ਼ੀਰਵਾਦ ਦਿੱਤਾ।