“ਪਿੰਡ ਮਹਿਮੂਦਪੁਰਾ ਦੇ ਵਾਸੀਆਂ ਨੇ ਪੰਥਕ ਅਕਾਲੀ ਲਹਿਰ ਦਾ ਫੜ੍ਹਿਆ ਪੱਲਾ”

 (ਪਿੰਡ: ਮਹਿਮੂਦਪੁਰਾ, ਜਿਲ੍ਹਾ ਪਟਿਆਲਾ)
 
ਜਥੇਦਾਰ ਭਾਈ ਰਣਜੀਤ ਸਿੰਘ ਜੀ ਸਾਬਕਾ ਸਰਪੰਚ ਸਤਵੰਤ ਸਿੰਘ ਦੇ ਸੱਦੇ ‘ਤੇ ਉਨ੍ਹਾਂ ਦੇ ਗ੍ਰਹਿ ਪਹੁੰਚੇ। ਸਿੰਘ ਸਾਹਿਬ ਨੇ ਸਿੱਖ ਸੰਗਤ ਨਾਲ ‘ਪੰਥਕ’ ਮਸਲਿਆਂ ਬਾਰੇ ਵਿਚਾਰ-ਚਰਚਾ ਕੀਤੀ। ਸਿੰਘ ਸਾਹਿਬ ਨੇ ਪ੍ਰਬੰਧਕ ਕਮੇਟੀ ਦੇ ਮੌਜੂਦਾ ਨਿਜ਼ਾਮ ਨੂੰ ਬਦਲਣ ਲਈ ਸਿੱਖ ਸੰਗਤ ਨੂੰ ਇੱਕਮੁੱਠ ਹੋਣ ਬਾਰੇ ਕਿਹਾ।

ਸਿੱਖ ਸੰਗਤ ਨੇ ਆਉਣ ਵਾਲੀਆਂ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਪੰਥਕ ਅਕਾਲੀ ਲਹਿਰ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਤਾਂ ਜੋ ਬਾਦਲ ਪਰਿਵਾਰ ਤੋਂ ਗੁਰੂਘਰਾਂ ਦਾ ਕਬਜਾ ਛੁਡਵਾ ਕੇ ਯੋਗ ਹੱਥਾਂ ਵਿੱਚ ਇਸਦਾ ਪ੍ਰਬੰਧ ਦਿੱਤਾ ਜਾ ਸਕੇ। ਇਸ ਮੌਕੇ ਪਿੰਡ ਦੇ ਹੋਰ ਵੀ ਕਈ ਪਤਵੰਤੇ ਸੱਜਣ ਹਾਜ਼ਰ ਸਨ।