ਪੰਥਕ ਅਕਾਲੀ ਲਹਿਰ ਕਿਸਾਨੀ ਸੰਘਰਸ਼ ‘ਚ ਕਰ ਰਹੀ ਹੈ ਸੇਵਾ

(ਸਥਾਨ: ਸਿੰਘੂ ਬਾਰਡਰ) – ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਵਿੱਚ ਪੰਥਕ ਅਕਾਲੀ ਲਹਿਰ ਦੇ ਪ੍ਰਮੁੱਖ ਆਗੂ ਕਿਸਾਨ ਅੰਦੋਲਨ ਵਿੱਚ ਸਹਿਯੋਗ ਪਾਉਣ ਲਈ ਅੱਜ ਸਿੰਘੂ ਬਾਰਡਰ ‘ਤੇ ਪਹੁੰਚ ਚੁੱਕੇ ਹਨ।
ਪੰਥਕ ਅਕਾਲੀ ਲਹਿਰ ਦੇ ਪ੍ਰਮੁੱਖ ਭਾਈ ਗੁਰਪ੍ਰੀਤ ਸਿੰਘ ਰੰਧਾਵਾ (ਮੈਂਬਰ ਸ਼੍ਰੋਮਣੀ ਕਮੇਟੀ) ਨੇ ਕਿਹਾ ਕਿ ਪੰਥਕ ਅਕਾਲੀ ਲਹਿਰ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਦੇਸ਼ ਦਾ ਅੰਨਦਾਤਾ ਅੱਜ ਆਪਣੇ ਹੱਕਾਂ ਲਈ ਸੜਕਾਂ ‘ਤੇ ਹੈ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਕਿਸਾਨ ਅੰਦੋਲਨ ਵਿੱਚ ਆਪਣਾ ਯੋਗਦਾਨ ਪਾ ਕੇ ‘ਹੱਕ ਤੇ ਸੱਚ’ ਲਈ ਆਵਾਜ਼ ਬੁਲੰਦ ਕਰੀਏ।

ਇਸ ਮੌਕੇ ਪ੍ਰਮੁੱਖ ਆਗੂ ਭਾਈ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ, ਸ੍ਰ. ਜੋਗਾ ਸਿੰਘ ਚਪੜ ਮੁੱਖ ਬੁਲਾਰਾ ਪੰਥਕ ਅਕਾਲੀ ਲਹਿਰ, ਪ੍ਰੋਫੈਸਰ ਧਰਮਜੀਤ ਸਿੰਘ ਜਲਵੇੜਾ ਬੁਲਾਰਾ ਅਤੇ ਨੌਜੁਆਨ ਆਗੂ ਪੰਥਕ ਅਕਾਲੀ ਲਹਿਰ ਵੀ ਭਾਈ ਸਾਹਿਬ ਨਾਲ ਮੌਜੂਦ ਸਨ।