‘ਪੰਥਕ ਅਕਾਲੀ ਲਹਿਰ ਦਾ ਕਾਫਲਾ ਹੋਰ ਵਧਿਆ’

ਸ੍ਰ. ਤਰਲੋਚਨ ਸਿੰਘ ਕਾਲਰਾ, ਆਦਮਪੁਰ ਸਮੇਤ ਇਲਾਕੇ ਦੇ ਪਤਵੰਤੇ ਸੱਜਣਾਂ ਨੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ ਵਿਸ਼ੇਸ਼ ਤੌਰ ‘ਤੇ ਸੱਦਾ ਪੱਤਰ ਦਿੱਤਾ ਅਤੇ ‘ਪੰਥਕ ਅਕਾਲੀ ਲਹਿਰ’ ਵੱਲੋੰ ਕੀਤੇ ਜਾ ਰਹੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਸਿੰਘ ਸਾਹਿਬ ਜੀ ਦੀ ਅਗਵਾਈ ਵਿੱਚ ‘ਪੰਥ’ ਦੀ ਚੜ੍ਹਦੀਕਲਾ ਲਈ ਤਿਆਰ-ਬਰ-ਤਿਆਰ ਰਹਿਣ ਦਾ ਭਰੋਸਾ ਦਿੱਤਾ।
ਸ੍ਰ. ਤਰਲੋਚਨ ਸਿੰਘ ਜੀ ਨੇ ਆਉਣ ਵਾਲੀ 11 ਮਾਰਚ ਨੂੰ ਆਪਣੇ ਨਗਰ ਵਿੱਚ ‘ਪੰਥਕ ਅਕਾਲੀ ਲਹਿਰ’ ਦੀ ਮੀਟਿੰਗ ਕਰਵਾਉਣ ਦਾ ਸਮਾਂ ਵੀ ਲਿਆ।