“ਪੰਥਕ ਅਕਾਲੀ ਲਹਿਰ ਦਾ ਦਿਨੋ-ਦਿਨ ਵਧ ਰਿਹਾ ਕਾਫ਼ਲਾ” ਪਿੰਡ: ਪੱਕਾ ਖੁਰਦ, ਨਕੋਦਰ

ਪੰਥਕ ਅਕਾਲੀ ਲਹਿਰ ਵੱਲੋਂ “ਪੰਥ ਤੇ ਗ੍ਰੰਥ” ਦੇ ਸਿਧਾਂਤ ਨੂੰ ਬਚਾਉਣ ਲਈ ਵਿੱਢੀ ਮੁਹਿੰਮ ਨਾਲ ਅੱਜ ਇੱਕ ਹੋਰ ਨਗਰ ਜੁੜ ਗਿਆ। ਇਸ ਨਗਰ ਨਿਵਾਸੀਆਂ ਵੱਲੋਂ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਆਪਣੇ ਨਗਰ ਸੱਦਾ ਦਿੱਤਾ।

ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਸਿੱਖ ਸੰਗਤ ਨੂੰ SGPC ਦੇ ਮੌਜੂਦਾ ਪ੍ਰਬੰਧ ਬਾਰੇ ਦੱਸਦਿਆਂ ਕਿਹਾ ਕਿ ਹੁਣ SGPC ਅਤੇ ‘ਸ੍ਰੀ ਅਕਾਲ ਤਖਤ ਸਾਹਿਬ’ ਦੀ ਆਜ਼ਾਦ ਹਸਤੀ ਖਤਮ ਹੋ ਚੁੱਕੀ ਹੈ। ਸਾਡੇ ਅਖੌਤੀ ਪੰਥਕ
ਲੀਡਰਾਂ ਵੱਲੋਂ ਆਪਣੇ ਰਾਜਨੀਤਿਕ ਹਿੱਤਾਂ ਲਈ ‘ਸ੍ਰੀ ਅਕਾਲ ਤਖਤ ਸਾਹਿਬ’ ਨੂੰ ਵਰਤਿਆ ਜਾਂਦਾ ਹੈ।

ਸਿੱਖ ਸੰਗਤ ਨੇ ਸਿੰਘ ਸਾਹਿਬ ਦੇ ਵਿਚਾਰਾਂ ਨੂੰ ਸਤਿਕਾਰ ਸਹਿਤ ਸੁਣਿਆ ਅਤੇ ਸਹਿਮਤੀ ਪ੍ਰਗਟ ਕੀਤੀ। ਸਾਰੀ ਸਿੱਖ ਸੰਗਤ ਨੇ ‘ਪੰਥਕ ਅਕਾਲੀ ਲਹਿਰ’ ਨਾਲ ਜੁੜ ਕੇ ਸਿੱਖ ਧਰਮ ਦੇ ਸਿਧਾਂਤਾਂ ਨੂੰ ਬਚਾਉਣ ਦਾ ਪ੍ਰਣ ਕੀਤਾ।