ਪੰਥਕ ਅਕਾਲੀ ਲਹਿਰ ਦਾ ਦਿਨੋ-ਦਿਨ ਵਧ ਰਿਹਾ ਕਾਫਲਾ

(ਸਥਾਨ: ਤਲਵੰਡੀ ਕਲਾਂ) – ਇਸ ਪਿੰਡ ਦੇ ਸਰਪੰਚ ਸ੍ਰ. ਹਰਬੰਸ ਸਿੰਘ ਅਤੇ NRI ਭਗਵੰਤ ਸਿੰਘ ਨੇ ਪੰਥਕ ਅਕਾਲੀ ਲਹਿਰ ਦੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਮੀਟਿੰਗ ਲਈ ਨਿੱਘਾ ਸੱਦਾ ਭੇਜਿਆ।

ਮੁੱਲਾਂਪੁਰ ਦਾਖਾ ਤੋਂ ਹੁੰਦੇ ਹੋਏ ਜਥੇਦਾਰ ਭਾਈ ਰਣਜੀਤ ਸਿੰਘ ਇਸ ਇਲਾਕੇ ਵਿੱਚ ਪਹੁੰਚੇ। ਵੱਡੀ ਗਿਣਤੀ ਵਿੱਚ ਨੌਜਵਾਨ ਵੀ ਕਾਫਲੇ ਦੇ ਰੂਪ ਵਿੱਚ ਸਿੰਘ ਸਾਹਿਬ ਨਾਲ ਪਹੁੰਚੇ।

ਸਿੰਘ ਸਾਹਿਬ ਨੇ ਸਿੱਖ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਪੰਥ ਤੇ ਗ੍ਰੰਥ’ ਦੇ ਸਿਧਾਂਤ ਨੂੰ ਬਚਾਉਣ ਲਈ ਆਉਣ ਵਾਲੀਆਂ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸਾਰੇ ਆਪਣਾ ਫਰਜ ਸਮਝਦੇ ਹੋਏ ਵਧ-ਚੜ੍ਹ ਕੇ ਇਹਨਾਂ ਚੋਣਾਂ ਵਿੱਚ ਹਿੱਸਾ ਲਓ। ਸਿੰਘ ਸਾਹਿਬ ਨੇ ਕਿਹਾ ਕਿ ਅਸੀਂ ਗੁਰੂਘਰਾਂ ‘ਤੇ ਕਾਬਜ਼ ਹੋਏ ਅਜੋਕੇ ਮਸੰਦਾਂ ਨੂੰ ਬਾਹਰ ਕੱਢ ਕੇ ਹੀ ਸਾਹ ਲਵਾਂਗੇ। ਸਾਰੀ ਸਿੱਖ ਸੰਗਤ ਨੇ ਜੈਕਾਰਿਆਂ ਦੀ ਗੂੰਜ ਵਿੱਚ ਸਿੰਘ ਸਾਹਿਬ ਦੇ ਬੋਲਾਂ ਨਾਲ ਸਹਿਮਤੀ ਪ੍ਰਗਟਾਉਂਦਿਆਂ ਪੰਥਕ ਅਕਾਲੀ ਲਹਿਰ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।