ਪੰਥਕ ਅਕਾਲੀ ਲਹਿਰ ਦਾ ਹੋਰ ਵਧਿਆ ਕਾਫ਼ਲਾ

(ਮਿਤੀ: 05 ਦਸੰਬਰ 2020) –  ਜ਼ਿਲ੍ਹਾ ਲੁਧਿਆਣਾ ਨੇੜਲੇ ਪਿੰਡ ਕੁਹਾੜਾ ਵਿਖੇ SGPC ਮੈਂਬਰ ਨਿਰਪਾਲ ਸਿੰਘ ਗਰਚਾ ਅਤੇ ਹਰਪ੍ਰੀਤ ਸਿੰਘ ਗਰਚਾ ਨੇ ਪੰਥਕ ਅਕਾਲੀ ਲਹਿਰ ਨੂੰ ਸਮਰਪਿਤ ਮੀਟਿੰਗ ਕਰਵਾਈ। ਇਸ ਮੀਟਿੰਗ ਵਿੱਚ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਉਚੇਚੇ ਤੌਰ ‘ਤੇ ਹਿੱਸਾ ਲਿਆ।

ਇਸ ਮੀਟਿੰਗ ਵਿੱਚ ਇਲਾਕੇ ਦੇ ਕਈ ਪਤਵੰਤੇ ਸੱਜਣਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਸਾਰੀ ਸਿੱਖ ਸੰਗਤ ਨੇ ਗੁਰੂਘਰਾਂ ‘ਤੇ ਕਾਬਜ਼ ਹੋਏ ਅਜੋਕੇ ਨਰੈਣੂ ਮਹੰਤਾਂ ਨੂੰ ਗੁਰੂਘਰਾਂ ਤੋਂ ਬਾਹਰ ਦਾ ਰਸਤਾ ਦਿਖਾਉਣ ਵਾਸਤੇ ਪੰਥਕ ਅਕਾਲੀ ਲਹਿਰ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।