ਪੰਥਕ ਅਕਾਲੀ ਲਹਿਰ ਦੀ ਅਹਿਮ ਬੈਠਕ – ਗੁਰਦੁਆਰਾ ਗੋਂਸਗੜ੍ਹ

ਗੁਰਦੁਆਰਾ ਗੋਂਸਗੜ੍ਹ, ਰਾਹੋਂ ਰੋਡ ਲੁਧਿਆਣਾ –  ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ‘ਚ ਹੋਈ ਬੈਠਕ ਵਿੱਚ ਇਲਾਕੇ ਦੀਆਂ ਅਹਿਮ ਪੰਥਕ ਸ਼ਖ਼ਸੀਅਤਾਂ ਤੇ ਹੋਰ ਪਤਵੰਤੇ ਸੱਜਣ ਪਹੁੰਚੇ। ਸਥਾਨਕ ਸਿੱਖ ਲੀਡਰਾਂ ਨੇ ਲਹਿਰ ਦੇ ਸਮਰਥਨ ਵਿੱਚ ਮੀਟਿੰਗ ਕਰਕੇ ਸਿੰਘ ਸਾਹਿਬ ਨਾਲ ਭਵਿੱਖ ਦੀ ਰਣਨੀਤੀ ਬਾਰੇ ਵਿਚਾਰਾਂ ਕੀਤੀਆਂ ਅਤੇ ਸਾਰੀ ਸੰਗਤ ਨੇ ਪੰਥਕ ਅਕਾਲੀ ਲਹਿਰ ਦੇ ਹੱਕ ਵਿੱਚ ਨਾਅਰਾ ਬੁਲੰਦ ਕੀਤਾ। ਸਾਰੀ ਸਥਾਨਕ ਲੀਡਰਸ਼ਿਪ ਨੇ ਅਜੋਕੇ ਮਸੰਦਾਂ ਨੂੰ ਕਮੇਟੀ ਤੋਂ ਲਾਂਭੇ ਕਰਕੇ ਪੰਥ ਦੇ ਹਿੱਤਾਂ ਲਈ ਸੁਹਿਰਦ ਹੱਥਾਂ ਦਾ ਸੌਂਪਣ ਦਾ ਪ੍ਰਣ ਲਿਆ।

ਬੈਠਕ ਵਿੱਚ ਸੁਖਵਿੰਦਰ ਸਿੰਘ ਗਿੱਲ, ਗੁਰਚਰਨ ਸਿੰਘ ਹਵਾਸ, ਪ੍ਰਦੀਪ ਸਿੰਘ ਖਾਲਸਾ, ਰਮਨਪ੍ਰੀਤ ਸਿੰਘ ਬੋੜੇ, ਗਿੰਨੀ ਸਰਪੰਚ ਗੁਰਵਿੰਦਰ ਸਿੰਘ, ਇਕਬਾਲ ਸਿੰਘ, ਸੁਖਦੇਵ ਸਿੰਘ ਦੇਬੀ, ਰਾਜਿੰਦਰ ਸਿੰਘ ਮਿਆਣੀ, ਮਨਜੀਤ ਸਿੰਘ ਗਿੱਲ, ਰਾਜ ਸਿੰਘ ਸ਼ੈਣਾ, ਤੇਜਾ ਸਿੰਘ ਜੀਵਨ ਪੁਰ, ਗੁਰਦਿੱਤ ਸਿੰਘ ਖਾਲਸਾ, ਬੁੱਧ ਸਿੰਘ ਸੁਸਰਲੀ, ਬਲਕਾਰ ਸਿੰਘ ਰਾਜਪੂਤ, ਇੰਦਰਜੀਤ ਸਿੰਘ ਖਾਲਸਾ,ਅੰਗਰੇਜ ਸਿੰਘ ਬੱਬਰ, ਪ੍ਰਭਜੋਤ ਸਿੰਘ ਰਾਠੌਰ, ਦਿਲਬਾਗ ਸਿੰਘ ਗਿੱਲ, ਹਰਦੀਪ ਸਿੰਘ ਢੇਰੀ, ਹਰਜਿੰਦਰ ਸਿੰਘ, ਬਲਵਿੰਦਰ ਸਿੰਘ ਨੂਰ ਵਾਲਾ, ਹਰਵਿੰਦਰ ਸਿੰਘ ਕਾਲਾ, ਜੀਤ ਸਿੰਘ ਵਕੀਲ, ਬਾਬਾ ਹਰਦੇਵ ਸਿੰਘ ਸਮੇਤ ਹੋਰ ਪਤਵੰਤੇ ਪਹੁੰਚੇ ਹੋਏ ਸਨ।