“ਪੰਥਕ ਅਕਾਲੀ ਲਹਿਰ ਦੀ ਕੇਂਦਰੀ ਵਰਕਿੰਗ ਕਮੇਟੀ ਦੇ ਮੈਂਬਰਾਂ ਦਾ ਕੀਤਾ ਵਿਸੇਸ਼ ਸਨਮਾਨ”

 
ਪਿਛਲੇ ਦਿਨੀਂ ਪੰਥਕ ਅਕਾਲੀ ਲਹਿਰ ਨੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਦੀ ਅਗਵਾਈ ਵਿੱਚ ਰਾਜ ਪੱਧਰੀ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ। ਜਿਸ ਵਿੱਚ ਜਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਅੱਠ ਆਗੂ ਕੋਰ ਕਮੇਟੀ ‘ਚ ਚੁਣੇ ਗਏ ਹਨ।

ਭਾਈ ਗੁਰਪ੍ਰੀਤ ਸਿੰਘ ਰੰਧਾਵਾ ਵੱਲੋਂ ਨਿਯੁਕਤ ਹੋਏ ਕੇਂਦਰੀ ਵਰਕਿੰਗ ਕਮੇਟੀ ‘ਚ ਜਿਲ੍ਹਾ ਫਤਹਿਗੜ ਸਾਹਿਬ ਨਾਲ ਸਬੰਧਤ ਮੈਂਬਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਜਿਨ੍ਹਾਂ ‘ਚ ਸ. ਸਰਬਜੀਤ ਸਿੰਘ ਸੁਹਾਗਹੇੜੀ, ਸ. ਦਰਸ਼ਨ ਸਿੰਘ ਚੀਮਾ ਅਮਲੋਹ, ਗਿਆਨੀ ਸਿਮਰਜੋਤ ਸਿੰਘ ਭੜੀ, ਪ੍ਰੋ: ਧਰਮਜੀਤ ਸਿੰਘ ਮਾਨ ਜਲਵੇੜਾ ,ਸ੍ਰ ਗੁਰਮੀਤ ਸਿੰਘ ਰਾਮਗੜ ,ਸ. ਲਖਵਿੰਦਰ ਸਿੰਘ ਭੱਟੋਂ ਅਮਲੋਹ, ਸ: ਹਰਕੀਰਤ ਸਿੰਘ ਭੜੀ, ਸ. ਅਮਰੀਕ ਸਿੰਘ ਰੋਮੀ ਮੌਜੂਦ ਸਨ।

ਇਸ ਉਪਰੰਤ ਭਾਈ ਰੰਧਾਵਾ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆ ਕਿਹਾ ਕਿ ਪਟਿਆਲਾ ਨੇੜਲੇ ਪਿੰਡ ਕਲਿਆਣ ਵਿਖੇ ਧਰਨਾ ਲਾਉਣ ਵਾਲਾ ਅਕਾਲੀ ਦਲ ਉਦੋਂ ਕਿੱਥੇ ਸੁੱਤਾ ਪਿਆ ਸੀ ਜਦੋਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕਰਕੇ ਪੰਥ ਦੋਖੀਆਂ ਵੱਲੋਂ ਘੋਰ ਬੇਅਦਬੀ ਕੀਤੀ ਗਈ ਅਤੇ ਜਦੋਂ ਰੋਸ ਵਜੋਂ ਸਿੱਖ ਸੰਗਤ ਨੇ ਬਰਗਾੜੀ ਵਿਖੇ ਰੋਸ ਧਰਨਾ ਲਾਇਆ ਤਾਂ ਅਕਾਲੀ ਸਰਕਾਰ ਦੇ ਇਸ਼ਾਰੇ ‘ਤੇ ਪੁਲਿਸ ਨੇ ਗੋਲੀ ਚਲਾ ਕੇ ਦੋ ਸਿੱਖ ਨੌਜੁਆਨ ਸ਼ਹੀਦ ਕਰ ਦਿੱਤੇ।

267 ਸਰੂਪਾਂ ਦੇ ਰਿਕਾਰਡ ‘ਚੋਂ ਗਾਇਬ ਹੋਣ ਸਬੰਧੀ ਗੱਲ ਕਰਦਿਆਂ ਭਾਈ ਰੰਧਾਵਾ ਨੇ ਕਿਹਾ ਕਿ ਜਾਂਚ ਅਧਿਕਾਰੀ ਦਾ ਜਾਂਚ ਤੋਂ ਪਾਸੇ ਹੱਟ ਜਾਣਾ ਸ਼ੰਕੇ ਪੈਦਾ ਕਰਦਾ ਹੈ ਅਤੇ ਹੁਣ ਜਾਂਚ ਉਸ ਜੱਜ ਦੇ ਸਹਾਇਕ ਬਣਾਏ ਭਾਈ ਈਸ਼ਰ ਸਿੰਘ ਨੂੰ ਸੌਂਪ ਦਿੱਤੀ ਹੈ ਜੋ ਦੋ ਸਕੱਤਰਾਂ ਨੂੰ ਨਾਲ ਬਿਠਾ ਕੇ ਬਿਆਨ ਦੇਣ ਵਾਲਿਆਂ ਦੇ ਦਬਾਅ ਪਾ ਰਹੇ ਹਨ। ਅੰਤ ‘ਚ ਮੈਂਬਰਾਂ ਨੇ ਪੰਥਕ ਅਕਾਲੀ ਲਹਿਰ ਦਾ ਕਾਫਲਾ ਵਧਾਉਣ ਦਾ ਭਰੋਸਾ ਦੇ ਕੇ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਦਾ ਵਿਸ਼ੇਸ਼ ਸਨਮਾਨ ਕਰਨ ‘ਤੇ ਧੰਨਵਾਦ ਕੀਤਾ।