ਪੰਥਕ ਅਕਾਲੀ ਲਹਿਰ ਦੇ ਜ਼ਿਲਾ ਪੱਧਰੀ ਨੌਜਵਾਨ ਵਿੰਗ ਦਾ 20 ਮਾਰਚ ਨੂੰ ਹੋਵੇਗਾ ਐਲਾਨ

ਅੱਜ 16 ਮਾਰਚ 2021 ਨੂੰ ਮੋਹਾਲੀ ਜ਼ਿਲੇ ਤੋਂ ਪੰਥਕ ਅਕਾਲੀ ਲਹਿਰ ਦੇ ਪ੍ਰਮੁੱਖ ਆਗੂਆਂ ਸਰਦਾਰ ਰਵਿੰਦਰ ਸਿੰਘ ਬਜੀਦਪੁਰ, ਗੁਰਮੀਤ ਸਿੰਘ ਸਾਂਟੂ ਅਤੇ ਹੋਰ ਨੌਜਵਾਨਾਂ ਨੇ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਸ੍ਰੀ ਫ਼ਤਹਿਗੜ੍ਹ ਸਾਹਿਬ ਅਤੇ ਭਾਈ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਅਹਿਮ ਵਿਚਾਰਾਂ ਸਾਂਝੀਆਂ ਕੀਤੀਆਂ।

ਮੀਟਿੰਗ ਵਿੱਚ ਪੰਥਕ ਅਕਾਲੀ ਲਹਿਰ ਨੂੰ ਹੋਰ ਚੜ੍ਹਦੀ ਕਲਾ ਵਿੱਚ ਲੈ ਕੇ ਜਾਣ ਲਈ ਫੈਸਲਾ ਕੀਤਾ ਗਿਆ ਕਿ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਪੱਧਰ ਤੇ ਮਜ਼ਬੂਤ ਕੀਤਾ ਜਾਵੇ ਅਤੇ ਇਸ ਦੀ ਸ਼ੁਰੂਆਤ ਮੋਹਾਲੀ ਜ਼ਿਲੇ ਤੋਂ ਕੀਤੀ ਜਾਵੇਗੀ। ਮੋਹਾਲੀ ਜ਼ਿਲੇ ਵਿੱਚ ਨੌਜਵਾਨ ਵਿੰਗ ਦਾ ਢਾਂਚਾ ਤਿਆਰ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਪੜ੍ਹੇ ਲਿਖੇ-ਪੰਥ ਪ੍ਰਸਤ ਨੌਜਵਾਨ ਅੱਗੇ ਆ ਕੇ ਗੁਰੂ ਘਰ ਦੀ ਸੇਵਾ ਸੰਭਾਲ ਕਰ ਸਕਣ ਅਤੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਤੇ ਪੰਥਕ ਅਕਾਲੀ ਲਹਿਰ ਦਾ ਸੁਨੇਹਾ ਸੰਗਤਾਂ ਤੱਕ ਪਹੁੰਚਾ ਸਕਣ।