“ਪੰਥਕ ਅਕਾਲੀ ਲਹਿਰ ਦੇ ਨੌਜਵਾਨ ਵਿੰਗ ਨੇ ਪਿੰਡਾਂ ‘ਚ ਸਰਗਰਮੀਆਂ ਕੀਤੀਆਂ ਤੇਜ਼”

(ਪਿੰਡ: ਸੀਲੋਆਣੀ, ਰਾਏਕੋਟ) 

ਜਥੇਦਾਰ ਭਾਈ ਰਣਜੀਤ ਸਿੰਘ ਜੀ ਦੀ ਅਗਵਾਈ ਹੇਠ ਪੰਥਕ ਅਕਾਲੀ ਲਹਿਰ ਦੇ ਨੌਜਵਾਨ ਵਿੰਗ ਦੇ ਮੈਂਬਰ ਲਖਵੰਤ ਸਿੰਘ ਦੋਬੁਰਜੀ ਨੇ ਪਿੰਡ ਸੀਲੋਆਣੀ, ਰਾਏਕੋਟ ਵਿਖੇ ਸਿੱਖ ਸੰਗਤ ਨਾਲ ਮੀਟਿੰਗ ਕੀਤੀ। ਭਾਈ ਲਖਵੰਤ ਸਿੰਘ ਨੇ ਸਿੱਖ ਸੰਗਤ ਨਾਲ ਪੰਥਕ ਅਕਾਲੀ ਲਹਿਰ ਦੇ ਕਾਰਜਾਂ ਸੰਬੰਧੀ ਚਰਚਾਵਾਂ ਕੀਤੀਆਂ ਅਤੇ ਮੌਜੂਦਾ ਸਮੇਂ ਵਿੱਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਚ ਆਈ ਗਿਰਾਵਟ ਪ੍ਰਤੀ ਵੀ ਗੰਭੀਰਤਾ ਪ੍ਰਗਟ ਕੀਤੀ।

ਇਸ ਮੌਕੇ ਪਿੰਡ ਸੀਲੋਆਣੀ, ਆਂਡਲੂ, ਤਲਵੰਡੀ ਦੇ ਗੁਰਸਿਖ ਵੀਰਾਂ ਨੇ ‘ਪੰਥਕ ਅਕਾਲੀ ਲਹਿਰ’ ਦਾ ਸਾਥ ਦੇਣ ਦਾ ਐਲਾਨ ਕੀਤਾ। ਸਿੱਖ ਸੰਗਤ ਨੇ ਆਪਣੇ ਮਨ ਦੇ ਬਲਬਲੇ ਸਾਂਝੇ ਕਰਦਿਆਂ ਕਿਹਾ ਕਿ ਜਥੇਦਾਰ ਭਾਈ ਰਣਜੀਤ ਸਿੰਘ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ ਅਤੇ ਅਸੀਂ ਸਾਰੇ ਤਨ, ਮਨ ਤੇ ਧਨ ਨਾਲ ਉਹਨਾਂ ਦੇ ਨਾਲ ਹਾਂ। ਇਸ ਮੌਕੇ ਜਗਤਾਰ ਸਿੰਘ ਤਲਵੰਡੀ, ਰਾਜਦੀਪ ਸਿੰਘ ਆਂਡਲੂ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਆਂਡਲੂ, ਗੁਰਮਿੰਦਰ ਸਿੰਘ ਸੀਲੋਆਣੀ, ਜਗਤਾਰ ਸਿੰਘ ਸੀਲੋਆਣੀ, ਕੁਲਵੰਤ ਸਿੰਘ ਸੀਲੋਆਣੀ, ਚਮਕੌਰ ਸਿੰਘ ਸੀਲੋਆਣੀ, ਧਰਮਿੰਦਰ ਸਿੰਘ ਖਾਲਸਾ, ਪਰਮਿੰਦਰ ਸਿੰਘ ਖਾਲਸਾ, ਸੁੱਖਾ ਰਾਜਗੜ੍ਹ ਅਤੇ ਕਈ ਹੋਰ ਸੱਜਣ ਮੌਜੂਦ ਸਨ।