ਪੰਥਕ ਅਕਾਲੀ ਲਹਿਰ ਦੇ ਸੀਨੀਅਰ ਆਗੂ ਸ. ਰਣਧੀਰ ਸਿੰਘ ਦੇ ਪਿਤਾ ਸ. ਫ਼ਕੀਰ ਸਿੰਘ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਸਮਾਗਮ

ਪੰਥ ਪ੍ਰਸਤ ਪਰਿਵਾਰ ਦੀਆਂ ਸੇਵਾਵਾਂ ਤੋਂ ਸੇਧ ਲੈਣ ਦੀ ਲੋੜ- ਜਥੇਦਾਰ ਰਣਜੀਤ ਸਿੰਘ

31ਮਾਰਚ 2021 ਨੂੰ ਪੰਥਕ ਅਕਾਲੀ ਲਹਿਰ ਦੇ ਸੀਨੀਅਰ ਆਗੂ ਸ. ਰਣਧੀਰ ਸਿੰਘ ਜੀ ਦੇ ਪਿਤਾ ਸ. ਫ਼ਕੀਰ ਸਿੰਘ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਸਮਾਗਮ ਪਿੰਡ ਮਿਲਕੇਵਾਲ(ਮਾਛੀਵਾੜਾ) ਵਿਖੇ ਕਰਵਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀ ਭਰੀ।

ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਨੇ ਸ. ਫ਼ਕੀਰ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਇਹ ਇੱਕ ਪੰਥ ਪ੍ਰਸਤ ਪਰਿਵਾਰ ਹੈ, ਸਮਾਜ ਨੂੰ ਇਨ੍ਹਾਂ ਵਰਗੇ ਵਧੀਆ ਇਨਸਾਨਾਂ ਤੋਂ ਸੇਧ ਲੈਣੀ ਚਾਹੀਦੀ ਹੈ। ਸਿੰਘ ਸਾਹਿਬ ਨੇ ਗੁਰਬਾਣੀ ਦੀ ਰੋਸ਼ਨੀ ਵਿੱਚ ਇਸ ਨਾਸ਼ਵਾਨ ਸੰਸਾਰ ਵਾਰੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਅਤੇ ਸੰਗਤਾਂ ਨੂੰ ਗੁਰਬਾਣੀ ਅਨੁਸਾਰ ਆਪਣਾ ਜੀਵਨ ਬਤੀਤ ਕਰਨ ਦੀ ਬੇਨਤੀ ਕੀਤੀ।

ਸ. ਰਣਧੀਰ ਸਿੰਘ ਨੇ ਇਸ ਮੌਕੇ ‘ਤੇ ਪਰਿਵਾਰ ਦਾ ਦੁੱਖ ਵੰਡਾਉਣ ਲਈ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।