“ਪੰਥਕ ਅਕਾਲੀ ਲਹਿਰ ਨੂੰ ਭਵਾਨੀਗੜ੍ਹ ਤੋਂ ਵੱਡਾ ਸਮਰਥਨ”

(ਸਥਾਨ: ਭਵਾਨੀਗੜ੍ਹ)
 
ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਿਖੇ ਸਿੱਖ ਸੰਗਤ ਦੀ ਇਕੱਤਰਤਾ ਵਿੱਚ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਉਚੇਚੇ ਤੌਰ ‘ਤੇ ਸੱਦਾ ਦਿੱਤਾ ਗਿਆ ਹੈ। ਸਿੰਘ ਸਾਹਿਬ ਨੇ ਸਿੱਖ ਸੰਗਤ ਨਾਲ ਮੌਜੂਦਾ ਪੰਥਕ ਮਸਲਿਆਂ ‘ਤੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ। ਸਿੰਘ ਸਾਹਿਬ ਨੇ ‘ਪੰਥ ਤੇ ਗ੍ਰੰਥ’ ਦੇ ਪਵਿੱਤਰ ਸਿਧਾਂਤ ਨੂੰ ਬਚਾਉਣ ਲਈ ਸਿੱਖ ਸੰਗਤ ਨੂੰ ਇੱਕਜੁੱਟ ਹੋਣ ਬਾਰੇ ਕਿਹਾ। ਸਾਰੀ ਸਿੱਖ ਸੰਗਤ ਨੇ ਪੰਥਕ ਅਕਾਲੀ ਲਹਿਰ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਸਿੰਘ ਸਾਹਿਬ ਨੂੰ ਵਚਨ ਦਿੱਤਾ ਕਿ ਅਸੀਂ ਤਨ, ਮਨ ਤੇ ਧਨ ਨਾਲ ਪੰਥਕ ਅਕਾਲੀ ਲਹਿਰ ਨਾਲ ਖੜ੍ਹੇ ਹਾਂ।

ਇਸ ਮੌਕੇ ਹਰਪ੍ਰੀਤ ਸਿੰਘ ਕਾਲਾ ਬਾਬਾ ਸਾਬਕਾ ਪ੍ਰਧਾਨ NSUI ਚੰਡੀਗੜ੍ਹ ਯੂਨੀਵਰਸਿਟੀ, ਗੁਰਤੇਜ ਸਿੰਘ ਤੇਜੀ MC ਭਵਾਨੀਗੜ੍ਹ, ਅਵਤਾਰ ਸਿੰਘ ਤੂਰ MC, ਗੁਰਪ੍ਰੀਤ ਸਿੰਘ MC, ਜਗਮੇਲ ਸਿੰਘ ਭੋਲਾ ਪ੍ਰ. ਟਰੱਕ ਯੂਨੀਅਨ, ਜਥੇਦਾਰ ਗੁਰਦੀਪ ਸਿੰਘ ਕਾਲਾਝਾੜ, ਰਾਜਿੰਦਰ ਸਿੰਘ ਛੰਨਾ, ਇੰਦਰਜੀਤ ਸਿੰਘ ਤੂਰ, ਚੇਤਵੰਤ ਸਿੰਘ ਕਾਕਾ ਸਰਪੰਚ ਸੰਘਰੇੜੀ, ਸਾਧਾ ਸਿੰਘ ਸਰਪੰਚ ਗੱਗੜਪੁਰ, ਜਗਸੀਰ ਸਿੰਘ ਜੱਗੂ ਪੰਚ ਰਸੂਲਪੁਰ ਛੰਨਾ ਸਮੇਤ ਹੋਰ ਵੀ ਕਈ ਨਾਮਵਰ ਸ਼ਖਸ਼ੀਅਤਾਂ ਮੌਜੂਦ ਸਨ।