“ਪੰਥਕ ਅਕਾਲੀ ਲਹਿਰ ਨੂੰ ਮਿਲਿਆ ਵੱਡਾ ਸਮਰਥਨ” ਪਿੰਡ: ਮੰਡਵੀ, ਨੇੜੇ ਖਨੌਰੀ

ਅੱਜ ਇਲਾਕੇ ਦੇ ਪਤਵੰਤੇ ਸੱਜਣਾਂ ਨੇ ‘ਪੰਥਕ ਅਕਾਲੀ ਲਹਿਰ’ ਵੱਲੋਂ ਸਿੱਖ ਪੰਥ ਲਈ ਕੀਤੇ ਜਾ ਰਹੇ ਕਾਰਜਾਂ ਤੋ ਪ੍ਰਭਾਵਿਤ ਹੋ ਕੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ ਆਪਣੇ ਇਲਾਕੇ ਵਿੱਚ ਵਿਸ਼ੇਸ ਸੱਦਾ ਦਿੱਤਾ।ਸਿੰਘ ਸਾਹਿਬ ਨੇ SGPC ਅਤੇ ‘ਸ਼੍ਰੀ ਅਕਾਲ ਤਖ਼ਤ ਸਾਹਿਬ’ ਦੇ ਮੌਜੂਦਾ ਨਿਜਾਮ ਬਾਰੇ ਦੱਸਦਿਆਂ ਕਿਹਾ ਕਿ ਸਿੱਖ ਪੰਥ ਦੀਆਂ ਇਹ ਸਿਰਮੌਰ ਸੰਸਥਾਵਾਂ ਹੁਣ ਇੱਕ ਨਿਗੂਰੇ ਬਾਦਲ ਪਰਿਵਾਰ ਦੀ ਜਾਗ਼ੀਰ ਬਣਕੇ ਰਹਿ ਗਈਆਂ ਹਨ।

ਆਉ ਸਮੁੱਚਾ ਪੰਥ ਰਲ਼ਕੇ ਹੰਭਲਾ ਮਾਰੀਏ ਤਾਂ ਕਿ ‘ਸ੍ਰੀ ਅਕਾਲ ਤਖਤ ਸਾਹਿਬ’ ਤੇ SGPC ਨੂੰ ਬਾਦਲ ਪਰਿਵਾਰ ਤੋਂ ਆਜਾਦ ਕਰਵਾਕੇ ‘ਪੰਥ ਤੇ ਗ੍ਰੰਥ’ ਦੇ ਸਿਧਾਂਤ ਨੂੰ ਮੁੜ ਲਾਗੂ ਕੀਤਾ ਜਾ ਸਕੇ।

ਸਾਰੀ ਸਿੱਖ ਸੰਗਤ ਨੇ ਜੈਕਾਰਿਆਂ ਦੀ ਗੂੰਜ ਨਾਲ ਸਿੰਘ ਸਾਹਿਬ ਦੇ ਬੋਲਾਂ ਨੂੰ ਪਰਵਾਨਗੀ ਦਿੱਤੀ ਅਤੇ ‘ਪੰਥਕ ਅਕਾਲੀ ਲਹਿਰ’ ਨੂੰ ਤਨ, ਮਨ ਤੇ ਧਨ ਨਾਲ ਸਹਿਯੋਗ ਦੇਣ ਦਾ ਵਾਅਦਾ ਕੀਤਾ ਅਤੇ ਹੋਰ ਵੀ ਸਿੱਖ ਸੰਗਤ ਨੂੰ ‘ਪੰਥਕ ਅਕਾਲੀ ਲਹਿਰ’ ਦੇ ਮਿਸ਼ਨ ਬਾਰੇ ਜਾਗਰੂਕ ਕਰਨ ਦਾ ਵੀ ਭਰੋਸਾ ਦਿੱਤਾ।

ਇਸ ਸਮੇਂ ਰਾਜਿੰਦਰ ਸਿੰਘ ਛੰਨਾ, ਰਾਮਪਾਲ ਸਿੰਘ ਬੈਨੀਵਾਲ, ਸਰੂਪ ਸਿੰਘ ਸੰਧਾ ਤੋਂ ਇਲਾਵਾ ਹੋਰ ਕਈ ਪਤਵੰਤੇ ਸੱਜਣਾਂ ਨੇ ਆਪਣੀ ਹਾਜ਼ਰੀ ਭਰੀ।