ਪੰਥਕ ਅਕਾਲੀ ਲਹਿਰ ਨੂੰ ਮਿਲਿਆ ਹੁਲਾਰਾ

(ਸਥਾਨ: ਹਲਕਾ ਪੱਛਮੀ, ਲੁਧਿਆਣਾ) – ਪੰਥਕ ਅਕਾਲੀ ਲਹਿਰ ਦੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਇਸ ਇਲਾਕੇ ਦੇ ਪਤਵੰਤੇ ਸੱਜਣਾਂ ਨੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਨਾਲ ਉਚੇਚੇ ਤੌਰ’ਤੇ ਮੀਟਿੰਗ ਕੀਤੀ।

ਸਿੰਘ ਸਾਹਿਬ ਨੇ ਇਨ੍ਹਾਂ ਸੂਝਵਾਨ ਸੱਜਣਾਂ ਨਾਲ ਪੰਥਕ ਅਕਾਲੀ ਲਹਿਰ ਦੇ ਏਜੰਡਿਆਂ ਤੇ ਭਵਿੱਖ ਦੀਆਂ ਗਤੀਵਿਧੀਆਂ ਬਾਰੇ ਵਿਚਾਰ-ਚਰਚਾਵਾਂ ਕੀਤੀਆਂ। ਇਸ ਮੀਟਿੰਗ ਵਿੱਚ ਹਾਜ਼ਰ ਸਾਰੇ ਸੱਜਣਾਂ ਨੇ ਪੰਥਕ ਅਕਾਲੀ ਲਹਿਰ ਨੂੰ ਤਨ, ਮਨ ਤੇ ਧਨ ਨਾਲ ਸਮਰਥਨ ਦੇਣ ਦਾ ਭਰੋਸਾ ਦਿੱਤਾ ਅਤੇ ਆਉਣ ਵਾਲੇ ਸਮੇਂ ਵਿੱਚ ਆਪਣੇ ਇਲਾਕੇ ਵਿੱਚ ਪੰਥਕ ਅਕਾਲੀ ਲਹਿਰ ਦੀ ਵਿਸ਼ਾਲ ਮੀਟਿੰਗ ਕਰਵਾਉਣ ਬਾਰੇ ਗੱਲ ਆਖੀ।

ਇਸ ਮੌਕੇ ਸੁਰਿੰਦਰ ਸਿੰਘ ਗਿੱਲ ਐਡਵੋਕੇਟ, ਪ੍ਰਭਜੀਤ ਸਿੰਘ ਕਰਨ ਐਡਵੋਕੇਟ, ਲਖਵਿੰਦਰ ਸਿੰਘ ਮੁੱਲਾਂਪੁਰ, ਜੋਗਿੰਦਰ ਸਿੰਘ ਮੁੱਲਾਂਪੁਰ, ਮਨਜੀਤ ਸਿੰਘ ਕੈਲਪੁਰ, ਮਾਂਗਟ ਸਿੰਘ, ਕੁਲਦੀਪ ਸਿੰਘ ਇਸੇਵਾਲ, ਡਾਕਟਰ ਸੁਖਵਿੰਦਰ ਸਿੰਘ, ਦਵਿੰਦਰ ਸਿੰਘ ਅਹੂਜਾ, ਜਸਵਿੰਦਰ ਸਿੰਘ ਸਿਬਲ, ਚਰਨਜੀਤ ਸਿੰਘ ਸਹਿਗਲ ਮੌਜੂਦ ਸਨ।