“ਪੰਥਕ ਅਕਾਲੀ ਲਹਿਰ ਨੂੰ ਸਮਰਥਨ ਸੰਬੰਧੀ ਮੀਟਿੰਗ” ਪਿੰਡ: ਚੌਂਦਾ, ਨੇੜੇ ਮਲੇਰਕੋਟਲਾ

ਜਥੇਦਾਰ ਭਾਈ ਰਣਜੀਤ ਸਿੰਘ ਨੇ ਸਿੱਖ ਸੰਗਤ ਨੂੰ ਪ੍ਰਬੰਧਕ ਕਮੇਟੀ ਦੀਆਂ ਖਾਮੀਆਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਅੱਜ ਤੱਕ ਪ੍ਰਬੰਧਕ ਕਮੇਟੀ ਨੇ ਕਿਸੇ ਵੀ ਗਰੀਬ ਬੱਚੇ ਦੀ ਬਾਂਹ ਨਹੀਂ ਫੜੀ, ਕਿਸੇ ਨੂੰ ਮੁਫਤ ਸਿੱਖਿਆ ਨਹੀਂ ਦਿਤੀ ਅਤੇ ਨਾ ਹੀ ਕਿਸੇ ਲੋੜਵੰਦ ਵਿਧਵਾ ਬੀਬੀ ਨੂੰ ਗੁਰੂਘਰ ਤੋਂ ਕੋਈ ਸਹਾਇਤਾ ਦਿੱਤੀ ਜਾਂਦੀ ਹੈ। ਬਲਕਿ ਬਾਦਲ ਪਰਿਵਾਰ ਵੱਲੋਂ ਆਪਣੇ ਨਿੱਜੀ ਹਿੱਤਾਂ ਖਾਤਰ ਪ੍ਰਬੰਧਕ ਕਮੇਟੀ ਅਤੇ ‘ਸ੍ਰੀ ਅਕਾਲ ਤਖਤ ਸਾਹਿਬ’ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ।

ਸਿੰਘ ਸਾਹਿਬ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਇਸ ਬੁਰੇ ਨਿਜਾਮ ਨੂੰ ਬਦਲਣ ਅਤੇ ਇੱਕ ਪਰਿਵਾਰ ਦੇ ਗਲਬੇ ‘ਚੋਂ ਸਿੱਖ ਪੰਥ ਨੂੰ ਆਜ਼ਾਦ ਕਰਵਾਉਣ ਲਈ ‘ਪੰਥਕ ਅਕਾਲੀ ਲਹਿਰ’ ਦਾ ਸਾਥ ਦਿਓ ਤਾਂ ਜੋ ਚਾਰੇ ਪਾਸੇ ਪਰਉਪਕਾਰ ਅਤੇ ਸੇਵਾ ਦਾ ਮਾਹੌਲ ਪੈਦਾ ਕੀਤਾ ਜਾ ਸਕੇ। ਸਾਰੀ ਸਿੱਖ ਸੰਗਤ ਨੇ ਜੈਕਾਰਿਆਂ ਦੀ ਗੂੰਜ ਵਿੱਚ ਸਿੰਘ ਸਾਹਿਬ ਦਾ ਸਾਥ ਦੇਣ ਦਾ ਵਾਅਦਾ ਕੀਤਾ।