“ਪੰਥਕ ਅਕਾਲੀ ਲਹਿਰ ਨੇ ਪਿੰਡ ਕਲਿਆਣ ‘ਚ ਦਿੱਤਾ ਧਰਨਾ”

 (ਪਿੰਡ ਕਲਿਆਣ, ਜ਼ਿਲ੍ਹਾ ਪਟਿਆਲਾ)
ਜ਼ਿਲ੍ਹਾ ਪਟਿਆਲਾ ਦੇ ਪਿੰਡ ਕਲਿਆਣ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਰਾਤਨ ਸਰੂਪ ਗਾਇਬ ਹੋਣ ਦੇ ਰੋਸ ਵਜੋਂ ਪੰਥਕ ਅਕਾਲੀ ਲਹਿਰ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ।

ਜਥੇਦਾਰ ਭਾਈ ਰਣਜੀਤ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਥਕ ਅਕਾਲੀ ਲਹਿਰ ਦੇ ਪ੍ਰਮੁੱਖ ਆਗੂ ਭਾਈ ਗੁਰਪ੍ਰੀਤ ਸਿੰਘ ਰੰਧਾਵਾ, ਸ੍ਰ. ਜੋਗਾ ਸਿੰਘ ਚਪੜ, ਰਾਜਿੰਦਰ ਸਿੰਘ ਫਤਿਹਗੜ੍ਹ ਛੰਨਾ, ਸਰੂਪ ਸਿੰਘ ਸੰਧਾ ਨੇ ਇਸ ਧਰਨਾ ਪ੍ਰਦਰਸ਼ਨ ਦੀ ਅਗਵਾਈ ਕੀਤੀ।

ਪੰਥਕ ਅਕਾਲੀ ਲਹਿਰ ਨੇ ਪੰਜਾਬ ਸਰਕਾਰ ਤੋੰ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਦੋਸ਼ੀ ਵਿਅਕਤੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ। ਭਾਈ ਰੰਧਾਵਾ ਨੇ ਕਿਹਾ ਕਿ ਅਕਾਲੀ ਦਲ ਹੁਣ ਧਰਨੇ ਲਗਾ ਕੇ ਡਰਾਮੇ ਕਰ ਰਿਹਾ ਹੈ, ਅਕਾਲੀ ਦਲ ਨੇ ਆਪਣੇ ਰਾਜ ਵਿੱਚ ਬਰਗਾੜੀ ‘ਚ ਸ਼ਾਂਤਮਾਈ ਧਰਨਾ ਦੇ ਰਹੀਆਂ ਸੰਗਤਾਂ ‘ਤੇ ਗੋਲੀਆਂ ਚਲਾਈਆਂ ਸੀ।