“ਪੰਥਕ ਅਕਾਲੀ ਲਹਿਰ ਵੱਲੋਂ ਹਲਕਾ ਪੱਧਰੀ ਸੰਗਠਨ ਬਣਾਉਣ ਦਾ ਐਲਾਨ”

ਅੱਜ ਜਥੇਦਾਰ ਭਾਈ ਰਣਜੀਤ ਸਿੰਘ ਜੀ ਦੀ ਅਗਵਾਈ ਵਿੱਚ ਜ਼ਿਲ੍ਹਾ ਮੋਹਾਲੀ ਦੇ ਸ੍ਰੋਮਣੀ ਕਮੇਟੀ ਦੇ ਸਮੂਹ ਹਲਕਿਆਂ ਦੇ ਪੰਥਕ ਅਕਾਲੀ ਲਹਿਰ ਦੇ ਲੀਡਰਾਂ ਦੀ ਮੀਟਿੰਗ ਹੋਈ।

ਇਸ ਮੀਟਿੰਗ ਵਿੱਚ ਪੰਥਕ ਅਕਾਲੀ ਲਹਿਰ ਦੇ ਹਲਕਾ ਪੱਧਰੀ ਸੰਗਠਨ ਬਣਾਉਣ ਬਾਰੇ ਫੈਸਲੇ ਕੀਤੇ ਗਏ। ਸਿੰਘ ਸਾਹਿਬ ਨੇ ਸਾਰੇ ਲੀਡਰਾਂ ਨੂੰ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਟੀਮਾਂ ਬਣਾਕੇ ਕੰਮ ਕਰੀਏ ਤਾਂ ਜੋ ਆਉਣ ਵਾਲੀਆਂ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਨਰੈਣੂ ਮਹੰਤਾਂ ਤੋਂ ਗੁਰਧਾਮਾਂ ਨੂੰ ਆਜਾਦ ਕਰਵਾਇਆ ਜਾ ਸਕੇ।

ਇਸ ਮੌਕੇ ਭਾਈ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ ਅਤੇ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਵੀ ਹਾਜ਼ਰ ਸਨ।