“ਪੰਥ ਤੇ ਗ੍ਰੰਥ ਦਾ ਸਿਧਾਂਤ ਬਚਾਉਣ ਲਈ ਪੰਥਕ ਅਕਾਲੀ ਲਹਿਰ ਦਾ ਸਾਥ ਦਿਓ” ਪਿੰਡ: ਖਿਜਰਾਬਾਦ, ਬਲਾਕ ਮਾਜਰੀ

ਗੁ. ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ

“ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ” ਦੀਆਂ ਕਰਨੀਆਂ ਤੇ ਕੁਰਬਾਨੀਆਂ ਨੂੰ ਯਾਦ ਕਰਦਿਆਂ ਇਲਾਕਾ ਨਿਵਾਸੀਆਂ ਵੱਲੋਂ ਮੇਲਾ ਮਨਾਇਆ ਜਾਂਦਾ ਹੈ।

ਸਿੱਖ ਸੰਗਤ ਦੇ ਸੱਦੇ ‘ਤੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਸਿੰਘ ਸਾਹਿਬ ਨੇ ‘ਪੰਥ ਤੇ ਗੰਥ’ ਦੇ ਸਿਧਾਂਤ ‘ਤੇ ਪਹਿਰਾ ਦੇਣ ਲਈ ਕਿਹਾ।

ਸਿੰਘ ਸਾਹਿਬ ਨੇ ਅਪੀਲ ਕੀਤੀ ਕਿ ਮੌਜੂਦਾ ਸਮੇਂ ਵਿੱਚ ਗੁਰੂਘਰਾਂ ‘ਤੇ ਕਾਬਜ਼ ਹੋਏ ਨਰੈਣੂ ਮਹੰਤਾਂ ਨੂੰ ਬਾਹਰ ਕੱਢਣ ਅਤੇ ‘ਪੰਥ ਤੇ ਗ੍ਰੰਥ’ ਦਾ ਸਿਧਾਂਤ ਜਿਉਂਦਾ ਰੱਖਣ ਲਈ ‘ਪੰਥਕ ਅਕਾਲੀ ਲਹਿਰ’ ਦਾ ਸਾਥ ਦਿਓ। ਸਾਰੀ ਸਿੱਖ
ਸੰਗਤ ਨੇ ਜੈਕਾਰੇ ਦੀ ਗੂੰਜ ਵਿੱਚ ਸਿੰਘ ਸਾਹਿਬ ਨੂੰ ਕੌਮ ਦੀ ਅਗਵਾਈ ਕਰਨ ਬਾਰੇ ਕਿਹਾ।