ਫਰੀਦਕੋਟ ‘ਚ 5 ਮੈਂਬਰੀ ਨੌਜਵਾਨ ਵਿੰਗ ਦਾ ਐਲਾਨ

(ਮਿਤੀ: 15 ਨਵੰਬਰ 2020) –  ਪੰਥਕ ਅਕਾਲੀ ਲਹਿਰ ਵੱਲੋਂ ਸਿੱਖ ਪੰਥ ਦੀ ਚੜ੍ਹਦੀਕਲਾ ਲਈ ਕੀਤੇ ਜਾ ਰਹੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਇਸ ਇਲਾਕੇ ਦੇ ਬਹੁਤ ਸਾਰੇ ਸੂਝਵਾਨ ਗੁਰਸਿੱਖਾਂ ਨੇ ਪੰਥਕ ਅਕਾਲੀ ਲਹਿਰ ਵਿੱਚ ਸ਼ਮੂਲੀਅਤ ਕੀਤੀ।

ਅੱਜ ਹੋਈ ਇਸ ਮੀਟਿੰਗ ਵਿੱਚ 5 ਮੈਂਬਰੀ ਨੌਜਵਾਨ ਵਿੰਗ ਦਾ ਐਲਾਨ ਕੀਤਾ ਗਿਆ। ਇਸ ਮੌਕੇ ਪੰਥਕ ਅਕਾਲੀ ਲਹਿਰ ਦੇ ਪ੍ਰਮੁੱਖ ਆਗੂ ਭਾਈ ਗੁਰਪ੍ਰੀਤ ਸਿੰਘ ਰੰਧਾਵਾ, ਸ੍ਰ. ਜੋਗਾ ਸਿੰਘ ਚਪੜ, ਸ੍ਰ ਗੁਰਸ਼ਰਨ ਸਿੰਘ ਬਾਰਨ, ਭਾਈ ਅਵਤਾਰ ਸਿੰਘ ਜੱਥਾ ਰੰਧਾਵਾ, ਨੌਜਵਾਨ ਆਗੂ ਲਖਵੰਤ ਸਿੰਘ ਦੁਬਰਜੀ, ਗੁਰਮਿੰਦਰ ਸਿੰਘ ਗੋਗੀ ਰਾਏਕੋਰਟ, ਰਾਜਦੀਪ ਸਿੰਘ ਰਾਏਕੋਰਟ, ਬਿਕਰਮ ਸਿੰਘ ਮੁਕਤਸਰ ਸਾਹਿਬ ਹਾਜ਼ਰ ਸਨ।