ਬਰਸੀ ਸਮਾਗਮ – ਸੰਤ ਬਾਬਾ ਸਾਵਨ ਸਿੰਘ ਜੀ

ਪਿਡ: ਰਵਾਲੋ ਨੇੜੇ ਲਖਨੌਰ ਸਾਹਿਬ ਅੰਬਾਲਾ –  ਸੰਤ ਬਾਬਾ ਸਾਵਨ ਸਿੰਘ ਜੀ ਦੇ ਬਰਸੀ ਸਮਾਗਮ ਮੌਕੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਸ਼ਮੂਲੀਅਤ ਕੀਤੀ।
 
ਸਿੰਘ ਸਾਹਿਬ ਨੇ ਕਿਹਾ ਕਿ ਅਕਾਲੀ ਬਾਣੀ ਦੀ ਕ੍ਰਿਪਾ ਨਾਲ ਹੀ ਅਜਿਹੀ ਅਵਸਥਾ ਬਣਦੀ ਹੈ ਅਤੇ ਇਹੋ ਜਿਹੇ ਮਹਾਤਮਾ ਹੀ ਸੰਗਤਾਂ ਨੂੰ ਪ੍ਰੇਰਕੇ ਅਕਾਲ ਪੁਰਖ ਦੇ ਚਰਨਾਂ ਨਾਲ ਜੋੜਦੇ ਹਨ।

ਸਿੰਘ ਸਾਹਿਬ ਨੇ ਕਿਹਾ ਕਿ ਸਾਡਾ ਵੀ ਫਰਜ ਬਣਦਾ ਹੈ ਕਿ ਅਸੀਂ ਵੀ ਸੰਤਾਂ-ਮਹਾਤਮਾ ਦੀ ਤਰ੍ਹਾਂ ਆਪਣਾ ਜੀਵਨ ਬਾਣੀ ਦੇ ਲੜ ਲਾਈਏ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਮਿਸ਼ਨ ਨੂੰ ਜਿਉਂਦਾ ਰੱਖਣ ਲਈ ਗੁਰੂਘਰਾਂ ‘ਚ ਵੜ ਚੁੱਕੇ ਗੁਰੂ-ਵਿਰੋਧੀਆਂ ਨੂੰ ਬਾਹਰ ਕੱਢੀਏ ਅਤੇ ਨੇਕ ਨੀਅਤਾਂ ਵਾਲੇ ਇਨਸਾਨਾਂ ਨੂੰ ਸੇਵਾ ਸੌਂਪੀਏ।