ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ

ਸਥਾਨ: ਸਮਾਣਾ – 
 
ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਣਾ ਦੇ ਝਿੜੀ ਵਿੱਚ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਸਮਾਗਮ ਕਰਵਾਇਆ ਗਿਆ।

ਇਸ ਮੌਕੇ ਜਥੇਦਾਰ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਮਾਣ ਬਖਸ਼ਿਆ, ਸਵੈ-ਮਾਣ ਵਾਲੀ ਜ਼ਿੰਦਗੀ ਬਖਸ਼ੀ। ਅੱਜ ਦੇ ਲੀਡਰਾਂ ਨੇ ਸਾਨੂੰ ਧਰਤੀ ‘ਤੇ ਵਿਛਾ ਦਿੱਤਾ ਤੇ ਇੱਕ ਲੀਡਰ ਸੀ ਬਾਬਾ ਬੰਦਾ ਸਿੰਘ ਬਹਾਦਰ, ਜਿਨ੍ਹਾਂ ਨੇ ਸਾਨੂੰ ਸਵੈ-ਮਾਣ ਤੇ ਆਜ਼ਾਦੀ ਦੇ ਵਿੱਚ ਸੁੱਖ ਦਾ ਸਾਹ ਲੈਣ ਲਈ ਰਾਜ ਕਰਨ ਦੀ ਰੀਤ ਸਿਖਾਈ ਤੇ ਜਰਵਾਣਿਆਂ ਨੂੰ ਨੱਥ ਪਾਈ ਸੀ।