ਭੋਗ ਸਮਾਗਮ – ਠੇਕੇਦਾਰ ਦਰਬਾਰਾ ਸਿੰਘ ਜੀ

ਪੰਥਕ ਅਕਾਲੀ ਲਹਿਰ ਦੇ ਆਗੂ ਭਾਈ ਬਿਕਰਮਜੀਤ ਸਿੰਘ ਭੱਟੀ ਦੇ ਪਿਤਾ ਠੇਕੇਦਾਰ ਦਰਬਾਰਾ ਸਿੰਘ ਜੀ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀl ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਉਨ੍ਹਾਂ ਦੀ ਅੰਤਿਮ ਅਰਦਾਸ ਵਿੱਚ ਸ਼ਮੂਲੀਅਤ ਕਰਦਿਆਂ ਭਾਈ ਦਰਬਾਰਾ ਸਿੰਘ ਜੀ ਨੂੰ ਸ਼ਰਧਾਂਜ਼ਲੀ ਦਿੱਤੀ।
 
ਸਿੰਘ ਸਾਹਿਬ ਨੇ ਸਿੱਖ ਸੰਗਤ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਮੌਤ ਇੱਕ ਅਟੱਲ ਸਚਾਈ ਹੈ ਅਤੇ ਸਾਨੂੰ ਇਸ ਜੀਵਨ ਵਿੱਚ ਗੁਰੂ ਸਾਹਿਬਾਨਾਂ ਵੱਲੋਂ ਦੱਸੇ ਪਵਿੱਤਰ ਸਿਧਾਂਤਾਂ ‘ਤੇ ਚੱਲਦਿਆਂ ‘ਬਾਣੀ ਤੇ ਬਾਣੇ’ ਦਾ ਧਾਰਨੀ ਹੋਣ ਦੀ ਲੋੜ ਹੈI ਜਥੇਦਾਰ ਭਾਈ ਰਣਜੀਤ ਸਿੰਘ ਵੱਲੋਂ ਮਹਿਰੂਮ ਦਰਬਾਰਾ ਸਿੰਘ ਦੇ ਪੁੱਤਰ ਭਾਈ ਬਿਕਰਮਜੀਤ ਸਿੰਘ ਭੱਟੀ ਦੀ ਦਸਤਾਰ-ਬੰਦੀ ਵੀ ਕੀਤੀ ਗਈ।

ਇਸ ਮੌਕੇ ਖਾਲਸਾ ਪੰਚਾਇਤ ਦੇ ਪ੍ਰਧਾਨ ਭਾਈ ਰਜਿੰਦਰ ਸਿੰਘ ਭੰਗੂ, ਸਕੱਤਰ ਰਾਜਿੰਦਰ ਸਿੰਘ, ਲਖਵਿੰਦਰ ਸਿੰਘ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂl ਇਸ ਮੌਕੇ ਭਾਈ ਰਣਜੀਤ ਸਿੰਘ ਖਾਲਸਾ, ਭਾਈ ਦਲਵਿੰਦਰ ਸਿੰਘ ਬਿੱਟੂ, ਜਤਿੰਦਰ ਸਿੰਘ ਸਿੱਧੂ, ਸਾਬਕਾ ਸਰਪੰਚ ਬਲਵੰਤ ਸਿੰਘ, ਹਰਭਜਨ ਸਿੰਘ ਪਕੀਵਾਂ ਸਾਬਕਾ ਸਰਪੰਚ, ਸਾਬਕਾ ਸਰਪੰਚ ਜੋਗਿੰਦਰ ਸਿੰਘ ਨਿੱਜ਼ਰ, ਬਾਬਾ ਪਰਮਜੀਤ ਸਿੰਘ ਵੈਦ, ਸੰਤ ਗੁਰਮੀਤ ਸਿੰਘ, ਸੇਵਾ ਸਿੰਘ ਨਿੱਜਰ, ਸੁਖਵਿੰਦਰ ਸਿੰਘ ਬਿੱਟੂ ਸਰਪੰਚ ਨਿੱਜਰ , ਰਜਿੰਦਰ ਸਿੰਘ ਲੇਖਕ ਕਲਾਨੌਰ, ਮਨਦੀਪ ਸਿੰਘ ਪੰਨੂੰ ਚੇਅਰਮੈਨ ਬਲਾਕ ਸੰਮਤੀ ਕਲਾਨੌਰ, ਇੰਦਰਜੀਤ ਸਿੰਘ ਮੱਲ੍ਹੀ, ਜਸਪ੍ਰੀਤ ਸਿੰਘ ਢਿੱਲੋਂ ਨੈਸ਼ਨਲ ਅਵਾਰਡੀ, ਸੂਬੇਦਾਰ ਬਸੰਤ ਸਿੰਘ, ਸਾਬਕਾ ਸਰਪੰਚ ਦੇਸ ਰਾਜ ਅਰਲੀਭੰਨ, ਬਲਜਿੰਦਰ ਸਿੰਘ ਢਿੱਲੋਂ, ਠੇਕੇਦਾਰ ਬਲਜੀਤ ਸਿੰਘ ਭੱਟੀ ਵੀ ਮੌਜੂਦ ਸਨI