“ਭੋਗ ਸਮਾਗਮ” -ਨਵਾਂ ਪਿੰਡ ਨੈਚਾ (ਜਲੰਧਰ)

ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਸ. ਗੁਰਨਾਮ ਸਿੰਘ ਖੇਲਾ ਦੀ ਅੰਤਿਮ ਅਰਦਾਸ ਸਮੇਂ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸਿੰਘ ਸਾਹਿਬ ਨੇ ਦੱਸਿਆ ਕਿ ਸ. ਗੁਰਨਾਮ ਸਿੰਘ ਖੇਲਾ ਦੇ ਸੁਪੱਤਰ ਭਾਈ ਜਸਵਿੰਦਰ ਸਿੰਘ ਖੇਲਾ (NRI) ਵਿਦੇਸ਼ ਵਿੱਚ ਰਹਿੰਦੇ ਹਨ, ਜੋ ਕਿ ਕੋਵਿਡ-19 ਮਹਾਂਮਾਰੀ ਕਰਕੇ ਫਲਾਇਟਾਂ ਬੰਦ ਹੋਣ ਕਾਰਨ ਆਪਣੇ ਪਿਤਾ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਨਹੀਂ ਹੋ ਸਕੇ।

ਸਿੰਘ ਸਾਹਿਬ ਨੇ ਕਿਹਾ ਕਿ ਭਾਈ ਗੁਰਨਾਮ ਸਿੰਘ ਬਹੁਤ ਸਾਦੇ ਅਤੇ ਨੇਕ ਸੁਭਾਅ ਵਾਲੇ ਅੰਮ੍ਰਿਤਧਾਰੀ ਸਿੱਖ ਸਨ ਅਤੇ ਉਹਨਾਂ ਨੇ ਆਪਣੇ ਸਾਰੇ ਪਰਿਵਾਰ ਨੂੰ ਸਿੱਖੀ ਸਿਧਾਂਤਾਂ ਉੱਤੇ ਚੱਲਣ ਦੀ ਦ੍ਰਿੜ ਪ੍ਰੇਰਣਾ ਵੀ ਦਿੱਤੀ। ਸਿੰਘ ਸਾਹਿਬ ਨੇ ਸਿੱਖ ਸੰਗਤ ਨੂੰ ਗੁਰੂ ਆਸ਼ੇ ਅਨੁਸਾਰ ਆਪਣਾ ਜੀਵਨ ਜਿਊਣ ਲਈ ਕਿਹਾ, ਤਾਂ ਹੀ ਆਖਰੀ ਸਮੇਂ ਸਾਨੂੰ ‘ਅਕਾਲ ਪੁਰਖ’ ਦੀ ਕਚਹਿਰੀ ਵਿੱਚ ਸੋਭਾ ਮਿਲੇਗੀ।