“ਭੋਗ ਸਮਾਗਮ” ਪਿੰਡ: ਚੀਮਾਂ ਕਲਾਂ, (ਪੱਟੀ)

ਪਿਛਲੇ ਦਿਨੀਂ ਜਥੇਦਾਰ ਭਾਈ ਰਣਜੀਤ ਸਿੰਘ ਜੀ ਦੇ ਬਹੁਤ ਨਜ਼ਦੀਕੀ ਸ੍ਰ. ਸ਼ਿੰਗਾਰਾ ਸਿੰਘ ਦੇ ਨੌਜਵਾਨ ਭਤੀਜੇ ਦੀ ਅਚਾਨਕ ਮੌਤ ਹੋ ਗਈ।

ਸਿੰਘ ਸਾਹਿਬ ਜੀ ਨੇ ਅੰਤਿਮ ਅਰਦਾਸ ਵਿੱਚ ਸ਼ਮੂਲੀਅਤ ਕਰਦਿਆਂ “ਅਕਾਲ ਪੁਰਖ” ਵੱਲੋਂ ਬਖਸ਼ੇ ਜੀਵਨ ਨੂੰ ‘ਗੁਰੂ ਸਾਹਿਬ’ ਦੁਆਰਾ ਦੱਸੇ ‘ਸਿਧਾਂਤਾਂ’ ਅਨੁਸਾਰ ਜਿਉਣ ਲਈ ਕਿਹਾ। ਸਾਨੂੰ ‘ਗੁਰੂ ਸਾਹਿਬ’ ਨੇ ਇਹ ਸਿਖਾਇਆ ਹੈ ਕਿ ਭਾਵੇੰ ਕੋਈ ਜਵਾਨ ਹੋਵੇ, ਬੁੱਢਾ ਹੋਵੇ, ਬੱਚਾ ਹੋਵੇ ਮੌਤ ਕਿਸੇ ਨੂੰ ਛੱਡਦੀ ਨਹੀਂ।

ਸਿੰਘ ਸਾਹਿਬ ਨੇ ਕਿਹਾ ਕਿ ‘ਪ੍ਰਮਾਤਮਾ’ ਕ੍ਰਿਪਾ ਕਰੇ ਇਸ ਗੁਰਸਿੱਖ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।