“ਭੋਗ ਸਮਾਗਮ” – ਪਿੰਡ ਬੇਗੇਵਾਲ (ਮਜੀਠਾ)

ਜਥੇਦਾਰ ਭਾਈ ਰਣਜੀਤ ਸਿੰਘ ਕੱਲ੍ਹ ਸ੍ਰ. ਗੁਰਦੇਵ ਸਿੰਘ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਏ। ਸਿੰਘ ਸਾਹਿਬ ਨੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਸ੍ਰ. ਗੁਰਦੇਵ ਸਿੰਘ ਉੱਚੇ-ਸੁੱਚੇ ਆਚਰਣ ਵਾਲੇ ਸਿੱਖ ਸੀ, ਜਿੰਨ੍ਹਾਂ ਨੇ ਸਾਰੀ ਜ਼ਿੰਦਗੀ ਲੋੜਵੰਦਾ ਦੀ ਸੇਵਾ ਕੀਤੀ।

ਸਿੰਘ ਸਾਹਿਬ ਨੇ ‘ਜਨਮ-ਮਰਨ’ ਦੇ ਸਿਧਾਂਤ ਬਾਰੇ ਗੁਰਮਤਿ ਵਿਚਾਰਾਂ ਕੀਤੀਆਂ।
ਅਖੀਰ ‘ਚ ਸਿੰਘ ਸਾਹਿਬ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਸਿੱਖੀ ਸਿਧਾਂਤਾ ਵਿੱਚ ਆ ਰਹੇ ਨਿਘਾਰ ਨੂੰ ਦੂਰ ਕਰਨ ਲਈ ਸਾਡਾ ਫਰਜ਼ ਬਣਦਾ ਹੈ ਅਸੀਂ ਵੀ ਭਾਈ ਗੁਰਦੇਵ ਸਿੰਘ ਦੀ ਤਰ੍ਹਾਂ ਸਿੱਖੀ ਨੂੰ ਸਮਰਪਿਤ ਹੋਈਏ।