ਭੋਗ ਸਮਾਗਮ – ਬਹਾਦਰਪੁਰ

(ਪਿੰਡ: ਬਹਾਦਰਪੁਰ, ਜ਼ਿਲ੍ਹਾ ਤਰਨਤਾਰਨ ਸਾਹਿਬ) – 
 
ਪਿਛਲੇ ਦਿਨੀਂ ਪੰਥਕ ਅਕਾਲੀ ਲਹਿਰ ਦੇ ਪ੍ਰਮੁੱਖ ਆਗੂ ਸ੍ਰ. ਸੁਖਜਿੰਦਰ ਸਿੰਘ ਪੰਨੂ ਦੇ ਪਿਤਾ ਜੀ ਸ੍ਰ. ਰਘਬੀਰ ਸਿੰਘ ਨੰਬਰਦਾਰ ਜੀ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ।

ਸ੍ਰ. ਰਘਬੀਰ ਸਿੰਘ ਜੀ ਦੀ ਅੰਤਿਮ ਅਰਦਾਸ ਵਿੱਚ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਸ਼ਮੂਲੀਅਤ ਕਰਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਸਿੰਘ ਸਾਹਿਬ ਜੀ ਨੇ ਨੰਬਰਦਾਰ ਰਘਬੀਰ ਸਿੰਘ ਜੀ ਬਹਾਦਰਪੁਰ ਦੀ ਜੀਵਨੀ ਉਪਰ ਇਕ ਕਿਤਾਬ ਵੀ ਸੰਗਤਾਂ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤੀ।

ਇਸ ਮੌਕੇ ਵਿਧਾਇਕ ਸੁਖਪਾਲ ਸਿੰਘ ਖਹਿਰਾ, ਚੇਅਰਮੈਨ ਪ੍ਰਗਟ ਸਿੰਘ ਚੁਗਾਵਾ, ਬਲਦੇਵ ਸਿੰਘ ਉਪਲ, ਪ੍ਰਧਾਨ ਨੰਬਰਦਾਰ ਯੂਨੀਅਨ ਪੰਜਾਬ, ਸਵਰਨਜੀਤ ਸਿੰਘ ਕਰਾਲੀਆਂ, ਅਮਰੀਕ ਸਿੰਘ, ਵਰਪਾਲ ਪ੍ਰਧਾਨ ਮਾਝਾ ਜੋਨ ਲੋਕ ਇਨਸਾਨ ਪਾਰਟੀ, ਡਾਕਟਰ ਕਸ਼ਮੀਰ ਸਿੰਘ ਸੋਹਲ ਆਮ ਆਦਮੀ ਪਾਰਟੀ ਤੋਂ ਇਲਾਵਾ ਇਲਾਕੇ ਦੇ ਵੱਡੀ ਗਿਣਤੀ ਵਿੱਚ ਅਨੇਕਾ ਮੋਹਤਬਾਰ, ਸਰਪੰਚ-ਨੰਬਰਦਾਰ, ਚੇਅਰਮੈਨ ਸ਼ਾਮਲ ਹੋਏ।

ਇਸ ਮੌਕੇ ਸਾਰੇ ਬੁਲਾਰਿਆਂ ਨੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਦੇ ਯਤਨਾਂ ਸਦਕਾ ਪੰਥਕ ਅਕਾਲੀ ਲਹਿਰ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਵੀ ਉਚੇਚੇ ਤੌਰ ‘ਤੇ ਸ਼ਲਾਘਾ ਕੀਤੀ ਅਤੇ ਸਿੱਖ ਸੰਗਤ ਨੂੰ ਵਧ-ਚੜ੍ਹ ਕੇ ਪੰਥਕ ਅਕਾਲੀ ਲਹਿਰ ‘ਚ ਸ਼ਾਮਿਲ ਹੋਣ ਲਈ ਪ੍ਰੇਰਿਆ।