ਭੋਗ ਸਮਾਗਮ- ਭਾਈ ਮੇਜਰ ਸਿੰਘ ੳਬੋਕੇ

(ਸਥਾਨ: ਕਰਮ ਸਿੰਘ ਹਾਲ, ਤਰਨਤਾਰਨ)  – ਪਿਛਲੇ ਦਿਨੀਂ ਭਾਈ ਮੇਜਰ ਸਿੰਘ ੳਬੋਕੇ ਜੀ ਅਕਾਲ ਪੁਰਖ ਦੇ ਚਰਨਾਂ ‘ਚ ਜਾ ਬਿਰਾਜੇ ਸਨ। ਉਹਨਾਂ ਦੀ ਅੰਤਿਮ ਅਰਦਾਸ ਵਿੱਚ ਪਹੁੰਚ ਕੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਮੇਜਰ ਸਿੰਘ ਉਬੋਕੇ ਇੱਕ ਕੱਦਮਾਰ ਨੇਤਾ ਸਨ। ਉਨਾਂ ਨੇ ਬੜਾ ਸਾਦਾ ਜੀਵਨ ਬਤੀਤ ਕੀਤਾ।

ਸਿੰਘ ਸਾਹਿਬ ਨੇ ਕਿਹਾ ਕੇ ਜਦੋਂ ਉਬੋਕੇ ਵਰਗੇ ਪਾਕ-ਪਵਿੱਤਰ ਲੀਡਰ ਪਿੰਡਾਂ ਵਿੱਚ ਜਾਂਦੇ ਸਨ ਤਾਂ ਬੀਬੀਆਂ ਸਤਿਕਾਰ ਵਜੋਂ ਅਕਸਰ ਹੀ ਇਹ ਸਤ੍ਹਰਾਂ ਗਾਉਂਦੀਆਂ ਸਨ ਕਿ “ਪੰਥ ਤੇਰੇ ਦੀਆਂ ਗੂੰਜਾਂ ਦਿਨੋ-ਦਿਨ ਪੈਣਗੀਆਂ”। ਪਰ ਅੱਜ ਜਦੋਂ ਬਾਦਲ ਵਰਗੇ ਲੀਡਰ ਪਿੰਡਾਂ ਵਿੱਚ ਜਾਂਦੇ ਹਨ ਤਾਂ ਬੀਬੀਆਂ ਇਹਨਾਂ ਦੇ ਪਾਥੀਆਂ ਮਾਰਦੀਆਂ ਹਨ। ਅੱਜ ਗੁਰੂਘਰਾਂ ‘ਤੇ ਇੱਕ ਪਰਿਵਾਰ ਦੇ ਗਲਬੇ ਕਾਰਨ ਸਾਡੇ ਸਿੱਖੀ ਸਿਧਾਂਤਾਂ ਨੂੰ ਤਹਿਸ-ਨਹਿਸ ਕੀਤਾ ਜਾ ਰਿਹਾ ਹੈ। ਆਓ ਅਸੀਂ ਸਾਰੇ ਇਕੱਠੇ ਹੋ ਕੇ ਅਕਾਲੀ ਬਾਗ ਨੂੰ ਮੁੜ ਹਰਿਆ-ਭਰਿਆ ਕਰੀਏ।