ਭੋਗ ਸਮਾਗਮ – ਮਾਤਾ ਕਰਤਾਰ ਕੌਰ ਜੀ

(ਸਥਾਨ: ਕਲਾਨੌਰ) –  ਪੰਥਕ ਅਕਾਲੀ ਲਹਿਰ ਦੇ ਸੀਨੀਅਰ ਆਗੂ ਭਾਈ ਦਲਵਿੰਦਰ ਸਿੰਘ ਬਿੱਟੂ ਦੀ ਮਾਤਾ ਕਰਤਾਰ ਕੌਰ ਜੀ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ।

ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਪਹੁੰਚ ਕੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। 103 ਸਾਲਾ ਮਾਤਾ ਕਰਤਾਰ ਕੌਰ ਜੀ ਨੇ ਅਕਾਲ ਪੁਰਖ ਦੇ ਭਾਣੇ ਵਿੱਚ ਰਹਿੰਦਿਆਂ ਗੁਰਸਿੱਖੀ ਜੀਵਨ ਬਤੀਤ ਕੀਤਾ।

ਇਸ ਮੌਕੇ ਪੰਥਕ ਅਕਾਲੀ ਲਹਿਰ ਦੇ ਆਗੂ ਭਾਈ ਰਜਿੰਦਰ ਸਿੰਘ ਭੰਗੂ, ਰਣਜੀਤ ਸਿੰਘ ਖਾਲਸਾ, ਅਮਰੀਕ ਸਿੰਘ ਸਾਬਕਾ ਚੇਅਰਮੈਨ, ਅਮਰਬੀਰ ਸਿੰਘ, ਭਾਈ ਬਿਕਰਮਜੀਤ ਸਿੰਘ ਭੱਟੀ, ਪ੍ਰਧਾਨ ਅਨੂਪ ਸਿੰਘ, ਜਤਿੰਦਰ ਸਿੰਘ ਸਿੱਧੂ, ਪਰਮਜੀਤ ਸਿੰਘ, ਜਤਿੰਦਰ ਸਿੰਘ ਕੋਟੀਆ, ਉਦੇਵੀਰ ਸਿੰਘ ਰਹੀਮਾਵਾਦ, ਜਸਪਿੰਦਰ ਸਿੰਘ ਜੱਸੀ ਸਮੇਤ ਇਲਾਕੇ ਦੀਆਂ ਹੋਰ ਕਈ ਨਾਮਵਰ ਸਖ਼ਸ਼ੀਅਤਾਂ ਨੇ ਆਪਣੀ ਹਾਜ਼ਰੀ ਲਗਵਾਈ।